ਬਾਬਾ ਬਕਾਲਾ ਸਾਹਿਬ (ਰਾਕੇਸ਼) : ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਵੱਲੋਂ ਕੀਤੇ ਜਾਣ ਵਾਲੇ ਜੁਲਾਈ ਤੋਂ ਨਵੰਬਰ 2022 ਤੱਕ ਡੇਰਾ ਬਿਆਸ ਸਮੇਤ ਦੇਸ਼ ਦੇ ਸਾਰੇ ਕੇਂਦਰਾਂ 'ਚ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਕਰਨਲ ਜੀ. ਐੱਸ. ਭੁੱਲਰ ਵੱਲੋਂ ਸਾਰੇ ਜ਼ੋਨਲ ਅਤੇ ਏਰੀਆ ਸੈਕਟਰੀਜ਼ ਨੂੰ ਲਿਖਤੀ ਭੇਜਿਆ ਗਿਆ ਹੈ ਕਿ ਜੁਲਾਈ ਤੋਂ ਨਵੰਬਰ 2022 ਤੱਕ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਹਨ। ਸੰਗਤ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਬਾਬਾ ਜੀ ਨੂੰ ਸਿਹਤ ਸਬੰਧੀ ਕੋਈ ਗੰਭੀਰ ਗੱਲ ਨਹੀਂ ਹੈ। ਕਿਸੇ ਕਿਸਮ ਦੀ ਗਲਤ ਅਫਵਾਹ ਨੂੰ ਫੈਲਾਉਣ ਅਤੇ ਉਸ ਵਿੱਚ ਵਿਸ਼ਵਾਸ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਕੇਂਦਰਾਂ 'ਚ ਸੇਵਾ ਤੇ ਹੋਰ ਸਾਂਭ-ਸੰਭਾਲ ਦੇ ਕੰਮ ਪਹਿਲਾਂ ਵਾਂਗ ਜਾਰੀ ਰਹਿਣਗੇ।
ਬਾਬਾ ਜੀ ਵੱਲੋਂ ਸੰਗਤ ਦੇ ਨਾਂ ਸੰਦੇਸ਼ : ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਨੇ ਸੰਗਤ ਦੇ ਨਾਂ ’ਤੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਕਰਕੇ ਹੋਣ ਵਾਲੀ ਆਪਣੀ ਗੈਰ-ਮੌਜੂਦਗੀ ਲਈ ਮੈਂ ਸੰਗਤ ਤੋਂ ਤਹਿ-ਦਿਲੋਂ ਖਿਮਾ ਚਾਹੁੰਦਾ ਹਾਂ। ਸਭ ਅੱਗੇ ਬੇਨਤੀ ਹੈ ਕਿ ਆਪ ਪਹਿਲਾਂ ਵਾਂਗ ਹੀ ਸੇਵਾ ਅਤੇ ਹੋਰ ਦੂਸਰੇ ਕੰਮ ਪਿਆਰ ਅਤੇ ਆਦਰ ਸਹਿਤ ਕਰਦੇ ਰਹਿਣਾ।
ਅਹਿਮ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ
NEXT STORY