ਗੁਰਦਾਸਪੁਰ, (ਵਿਨੋਦ)- ਗੁਰਦਾਸਪੁਰ 'ਚ ਇਸ ਵਾਰ ਰਾਜ ਪੱਧਰ ਦਾ ਸੁਤੰਤਰਤਾ ਦਿਵਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਸਾਰੇ ਜ਼ਿਲੇ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਪਰ ਜਦ ਰੇਲਵੇ ਸਟੇਸ਼ਨ ਗੁਰਦਾਸਪੁਰ ਦਾ ਦੌਰਾ ਕੀਤਾ ਜਾਵੇ ਤਾਂ ਲੱਗਦਾ ਹੈ ਕਿ ਇਸ ਸੰਵੇਦਨਸ਼ੀਲ ਰੇਲਵੇ ਸਟੇਸ਼ਨ 'ਤੇ ਹਾਈ ਅਲਰਟ ਵਾਲੀ ਗੱਲ ਕਿਤੇ ਦਿਖਾਈ ਨਹੀਂ ਦਿੰਦੀ। ਜਦ ਰੇਲਵੇ ਸਟੇਸ਼ਨ ਦੀ ਸਥਿਤੀ ਵੇਖੀ ਜਾਵੇ ਤਾਂ ਸਟੇਸ਼ਨ 'ਤੇ ਇਕ ਵੀ ਸੀ. ਸੀ. ਟੀ. ਵੀ. ਕੈਮਰਾ ਲੱਗਾ ਦਿਖਾਈ ਨਹੀਂ ਦਿੰਦਾ ਅਤੇ ਰੇਲਵੇ ਪੁਲਸ ਦੇ ਕਰਮਚਾਰੀ ਮੁਸਤੈਦ ਦਿਖਾਈ ਨਹੀਂ ਦਿੰਦੇ। ਰੇਲਵੇ ਸਟੇਸ਼ਨ ਦੀ ਸੁਰੱਖਿਆ ਰਾਮ ਭਰੋਸੇ ਹੈ।
ਬੀ. ਬੀ. ਏ. ਦਾ ਵਿਦਿਆਰਥੀ 32 ਬੋਰ ਪਿਸਟਲ ਅਤੇ 20 ਜ਼ਿੰਦਾ ਕਾਰਤੂਸ ਸਣੇ ਕਾਬੂ
NEXT STORY