ਅਬੋਹਰ(ਸੁਨੀਲ)-ਬੀਤੇ ਦਿਨੀ ਆਏ ਮੀਂਹ ਕਾਰਨ ਸ਼ਹਿਰ ’ਚ ਪਾਣੀ ਹੀ ਪਾਣੀ ਹੋ ਗਿਆ ਸੀ। ਜਦਕਿ ਤਹਿਸੀਲ ਕੰਪਲੈਕਸ ’ਚ ਪਾਣੀ ਭਰ ਗਿਆ ਤਾਂ ਉਪਮੰਡਲ ਅਧਿਕਾਰੀ ਪੂਨਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਣੀ ਕੱਢ ਦਿੱਤਾ ਗਿਆ ਪਰ ਜੱਜਾਂ ਦੀ ਰਿਹਾਇਸ਼ ਨੂੰ ਜਾਣ ਵਾਲੇ ਰਸਤੇ ਅਤੇ ਪਟਵਾਰਖਾਨੇ ਵੱਲ ਕਾਫ਼ੀ ਪਾਣੀ ਭਰਿਆ ਹੋਇਆ ਸੀ। ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਨਰੇਂਦਰ ਗਰਗ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਇਕ ਮੰਗ ਦਰਜ ਕਰ ਕੇ ਕੋਰਟ ਕੰਪਲੈਕਸ ਅਤੇ ਜੱਜਾਂ ਦੇ ਘਰ ਜਾਣ ਵਾਲੇ ਰਸਤਿਆਂ ’ਤੇ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਦੀ ਮੰਗ ਦਰਜ ਕੀਤੀ ਸੀ। ਅਦਾਲਤ ਨੇ ਜ਼ਿਲਾ ਡਿਪਟੀ ਕਮਿਸ਼ਨਰ, ਉਪਮੰਡਲ ਅਧਿਕਾਰੀ, ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਤੇ ਸੀਵਰੇਜ ਬੋਰਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਨਾਲ ਹੋਰ ਅਧਿਕਾਰੀਆਂ ਨੂੰ ਇਸ ਮਾਮਲੇ ’ਚ ਤਲਬ ਕੀਤਾ ਸੀ ਪਰ ਪ੍ਰਸ਼ਾਸਨ ਵੱਲੋਂ ਇਸ ਮੰਗ ਦੀ ਸੁਣਵਾਈ ’ਤੇ ਉਨ੍ਹਾਂ ਜੱਜਾਂ ਦੇ ਘਰ ਨੂੰ ਜਾਣ ਵਾਲੇ ਰਸਤੇ ’ਤੇ ਸੀਵਰੇਜ ਪਾਈਪ ਲਾਈਨ ਪਾਈ ਗਈ ਅਤੇ ਸਡ਼ਕ ਬਣਾਈ ਗਈ। ਇੰਨਾ ਹੀ ਨਹੀਂ ਤਹਿਸੀਲ ਕੰਪਲੈਕਸ ’ਚ ਪੇਸ਼ੀ ਭੁਗਤਣ ਆਉਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਕੋਰਟ ਕੰਪਲੈਕਸ ’ਚ ਸੀਵਰੇਜ ਦੀ ਉਸਾਰੀ ਕੀਤੀ ਗਈ ਸੀ। ਸੀਵਰੇਜ ਵਿਭਾਗ ਵੱਲੋਂ ਜਰਨੈਟਰ ਲਗਾ ਕੇ ਪਾਣੀ ਕੱਢਿਆ ਗਿਆ ਪਰ ਸਡ਼ਕ ’ਤੇ ਹੁਣੇ ਤੱਕ ਗੰਦਾ ਪਾਣੀ ਫੈਲਿਆ ਹੋਇਆ ਹੈ। ਇਸ ਗੰਦੇ ਪਾਣੀ ਨਾਲ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ।
‘ਛੱਡ ਨਸ਼ੇ ਘਰ ਮੁਡ਼ਿਆ ਯਾਰਾ, ਤੂੰ ਮਾਪਿਆਂ ਦਾ ਬਣੀ ਸਹਾਰਾ’
NEXT STORY