ਲੁਧਿਆਣਾ (ਸੰਨੀ): ਬੀਤੇ ਦਿਨੀਂ ਕਸ਼ਮੀਰ ਤੋਂ ਗਵਾਲੀਅਰ ਸੇਬ ਦੇ ਬਕਸੇ ਲੈ ਕੇ ਜਾ ਰਿਹਾ 10 ਟਾਇਰਾਂ ਵਾਲਾ ਟਰੱਕ ਡਾਬਾ ਰੋਡ ਨੇੜੇ ਪਲਟ ਗਿਆ, ਜਿਸ ਕਾਰਨ ਦਿਨ ਭਰ ਰਾਸ਼ਟਰੀ ਰਾਜ ਮਾਰਗ ’ਤੇ ਆਵਾਜਾਈ ਠੱਪ ਰਹੀ। ਟ੍ਰੈਫਿਕ ਪੁਲਸ ਵਲੋਂ ਕਾਫੀ ਮਿਹਨਤ ਤੋਂ ਬਾਅਦ ਇਕ ਕ੍ਰੇਨ ਬੁਲਾਈ ਗਈ ਅਤੇ ਟਰੱਕ ਨੂੰ ਉਥੋਂ ਹਟਾਇਆ ਗਿਆ, ਜਿਸ ਕੰਮ ਲਈ 10 ਤੋਂ 12 ਘੰਟੇ ਲੱਗ ਗਏ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦਾ ਇਕ ਹੋਰ CM ਚਿਹਰਾ! ਸਟੇਜ ਤੋਂ 2027 ਲਈ ਹੋ ਗਿਆ ਵੱਡਾ ਐਲਾਨ
ਡਰਾਈਵਰ ਨੇ ਦੱਸਿਆ ਕਿ ਉਹ ਕਸ਼ਮੀਰ ਤੋਂ ਸੇਬਾਂ ਦੇ ਬਕਸੇ ਲੈ ਕੇ ਗਵਾਲੀਅਰ ਵੱਲ ਜਾ ਰਿਹਾ ਸੀ। ਲੁਧਿਆਣਾ ਦੇ ਡਾਬਾ ਰੋਡ ਨੇੜੇ ਸੜਕ ਪਾਰ ਕਰ ਰਹੇ ਪੈਦਲ ਯਾਤਰੀ ਅਚਾਨਕ ਸਾਹਮਣੇ ਆ ਗਏ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...
ਵਾਹਨ ਦੇ ਪਲਟਣ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਸ ਅਧਿਕਾਰੀ ਤੁਰੰਤ ਪਹੁੰਚ ਗਏ। ਟ੍ਰੈਫਿਕ ਪੁਲਸ ਵਲੋਂ ਗੱਡੀ ਨੂੰ ਉਥੋਂ ਹਟਾਉਣ ਲਈ ਇਕ ਕ੍ਰੇਨ ਬੁਲਾਈ ਗਈ ਪਰ ਜਦੋਂ ਕ੍ਰੇਨ ਨੇ ਕੋਸ਼ਿਸ਼ ਕੀਤੀ ਤਾਂ ਸੇਬ ਦੇ ਬਕਸੇ ਫਿਰ ਸੜਕ ’ਤੇ ਖਿੰਡ ਗਏ। ਜਿਸ ਤੋਂ ਬਾਅਦ ਪਲਟੇ ਹੋਏ ਟਰੱਕ ਨੂੰ ਉਥੋਂ ਹਟਾਉਣ ਲਈ ਇਕ ਵੱਡੀ ਕ੍ਰੇਨ ਬੁਲਾਈ ਗਈ, ਜਿਸ ਵਿਚ ਸ਼ਾਮ ਤੱਕ ਦਾ ਸਮਾਂ ਲੱਗਿਆ। ਟਰੱਕ ਪਲਟਣ ਕਾਰਨ ਦਿਨ ਭਰ ਰਾਸ਼ਟਰੀ ਰਾਜ ਮਾਰਗ ’ਤੇ ਆਵਾਜਾਈ ਠੱਪ ਰਹੀ। ਪੁਲਸ ਨੇ ਇਕ ਲਾਈਨ ਬਣਾ ਕੇ ਵਾਹਨਾਂ ਨੂੰ ਉਥੋਂ ਹਟਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ 'ਤੇ ਤਬਾਦਲੇ
NEXT STORY