ਲੁਧਿਆਣਾ (ਪੰਕਜ)- ਅਮਰੀਕਾ ਵੱਲੋਂ ਡੌਂਕੀ ਲਗਾ ਕੇ ਨਾਜਾਇਜ਼ ਤੌਰ ’ਤੇ ਆਏ ਨੌਜਵਾਨਾਂ ਨੂੰ ਵਾਪਸ ਡਿਪੋਰਟ ਕਰਨ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੋਈ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ’ਤੇ ਡੀ.ਜੀ.ਪੀ. ਗੌਰਵ ਯਾਦਵ ਨੇ 4 ਸੀਨੀਅਰ ਪੁਲਸ ਅਧਿਕਾਰੀਆਂ ’ਤੇ ਇਕ ਸਿਟ ਦਾ ਗਠਨ ਕਰਦਿਆਂ ਮਨੁੱਖੀ ਸਮੱਗਲਿੰਗ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਅਨੁਸਾਰ ਡੀ.ਜੀ.ਪੀ. ਗੌਰਵ ਯਾਦਵ ਵਲੋਂ ਗਠਿਤ ਸਿਟ ਦੀ ਅਗਵਾਈ ਏ.ਡੀ.ਜੀ.ਪੀ. ਪ੍ਰਦੀਪ ਸਿਨਹਾ ਕਰਨਗੇ। ਇਸ ਵਿਚ ਏ.ਡੀ.ਜੀ.ਪੀ. (ਇੰਟਰਨੈਸ਼ਨਲ ਸਕਿਓਰਿਟੀ) ਸ਼ਿਵੇ ਵਰਮਾ, ਆਈ.ਜੀ. ਐੱਸ. ਭੂਪਤੀ ਅਤੇ ਡੀ.ਆਈ.ਜੀ. ਸਤਿੰਦਰ ਸਿੰਘ ਹੋਣਗੇ।
ਉਕਤ ਸਿਟ ਫੈਕਟ ਫਾਈਂਡਿੰਗ ਕਮੇਟੀ ਦੇ ਤੌਰ ’ਤੇ ਕਾਰਜ ਕਰੇਗੀ ਅਤੇ ਡਿਪੋਰਟ ਹੋ ਕੇ ਵਾਪਸ ਆਏ ਨੌਜਵਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ।
ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਪੰਜਾਬ ’ਚ ਲਗਭਗ 50 ਹਜ਼ਾਰ ਦੇ ਲਗਭਗ ਫਰਜ਼ੀ ਟਰੈਵਲ ਏਜੰਟ ਸਰਗਰਮ ਹਨ, ਜੋ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਨਾ ਸਿਰਫ ਲੱਖਾਂ ਰੁਪਏ ਲੁੱਟ ਰਹੇ ਹਨ, ਸਗੋਂ ਉਨ੍ਹਾਂ ਦੀਆਂ ਕੀਮਤੀ ਜ਼ਿੰਦਗੀਆਂ ਜੋਖਿਮ ’ਚ ਪਾ ਕੇ ਉਨ੍ਹਾਂ ਨੂੰ ਖਤਰਨਾਕ ਇਲਾਕਿਆਂ ’ਚ ਡੌਂਕੀ ਲਗਵਾਉਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੁੱਕਿਆ ਅਹਿਮ ਕਦਮ ; ਐਕਸ ਗ੍ਰੇਸ਼ੀਆ ਰਾਸ਼ੀ ਕੀਤੀ Double
ਪਨਾਮਾ ਦੇ ਜੰਗਲਾਂ ਸਮੇਤ ਹੋਰ ਜਿਨ੍ਹਾਂ ਬੇਹੱਦ ਖਤਰਨਾਕ ਰਸਤਿਆਂ ਰਾਹੀਂ ਨੌਜਵਾਨਾਂ ਨੂੰ ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਧਕੇਲਿਆ ਜਾਂਦਾ ਹੈ। ਉਨ੍ਹਾਂ ਰਸਤਿਆਂ ’ਤੇ ਕਈ ਵਾਰ ਭੁੱਖ ਅਤੇ ਬੀਮਾਰੀ ਨਾਲ ਕਈ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ।
ਡੀ.ਜੀ.ਪੀ. ਵਲੋਂ ਇਸ ਸਿਟ ਦੇ ਗਠਨ ਦੇ ਨਾਲ-ਨਾਲ ਸਾਰੇ ਜ਼ਿਲਿਆਂ ਦੇ ਪੁਲਸ ਕਮਿਸ਼ਨਰ ਅਤੇ ਐੱਸ.ਐੱਸ.ਪੀਜ਼ ਨੂੰ ਵੀ ਸਪਸ਼ਟ ਹੁਕਮ ਦਿੰਦੇ ਹੋਏ ਸਿਟ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਕਿਹਾ ਗਿਆ। ਸਿਟ ਪੰਜਾਬ ’ਚ ਨਾਜਾਇਜ਼ ਤੌਰ ’ਤੇ ਮਨੁੱਖੀ ਸਮੱਗਲਿੰਗ ਕਰਨ ਵਾਲੇ ਗਿਰੋਹ ਨਾਜਾਇਜ਼ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਫੀਆ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਕਰਨਗੀਆਂ।
ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਵਿਦੇਸ ਭੇਜਣ ਅਤੇ ਲੱਖਾਂ ਰੁਪਏ ਲੁੱਟਣ ਵਾਲੇ ਟਰੈਵਲ ਏਜੰਟਾਂ ’ਚ ਫਰਜ਼ੀ ਟਰੈਵਲ ਏਜੰਟਾਂ ਦਾ ਪ੍ਰਭਾਵਸ਼ਾਲੀ ਮਾਫੀਆ ਸਰਗਰਮ ਹੈ, ਜੋ ਇਸੇ ਤਰ੍ਹਾਂ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ’ਚੋਂ ਕਈ ਏਜੰਟਾਂ ਖਿਲਾਫ ਪੀੜਤਾਂ ਵਲੋਂ ਦਿੱਤੀਆਂ ਦਰਜ਼ਨਾਂ ਸ਼ਿਕਾਇਤਾਂ ਪੁਲਸ ਜਾਂ ਸਿਵਲ ਪ੍ਰਸ਼ਾਸਨ ਦੇ ਕੋਲ ਅਰਸੇ ਤੋਂ ਜਾਂਚ ਅਧੀਨ ਹਨ।
ਇਹ ਵੀ ਪੜ੍ਹੋ- ਜਨਾਨੀਆਂ ਨੇ ਘਰ ਬੁਲਾ ਕੇ ਨੌਜਵਾਨ ਦੀ ਬਣਾ ਲਈ 'ਗੰਦੀ' ਵੀਡੀਓ, ਫ਼ਿਰ ਜੋ ਹੋਇਆ...
ਅਸਲ ’ਚ ਪੀੜਤ ਜਦ ਕਈ ਮਹੀਨੇ ਤੱਕ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੁੰਦੇ ਦੇਖਦਾ ਹੈ ਤਾਂ ਮਜਬੂਰਨ ਉਸ ਨੂੰ ਮੁਲਜ਼ਮਾਂ ਨਾਲ ਰਾਜ਼ੀਨਾਮਾ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਉਸ ਦੀ ਸ਼ਿਕਾਇਤ ਦਾ ਨਿਬੇੜਾ ਕਰ ਦਿੱਤਾ ਜਾਂਦਾ ਹੈ। ਸਰਕਾਰ ਜੇਕਰ ਪੀੜਤਾਂ ਵਲੋਂ ਦਿੱਤੀਆਂ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਹੋਈ ਕਾਰਵਾਈ ਦੇ ਅੰਕੜੇ ਕੱਢਵਾ ਲਵੇ ਤਾਂ ਸਾਰੀ ਖੇਡ ਸਾਹਮਣੇ ਆ ਜਾਵੇਗੀ।
ਅੰਮ੍ਰਿਤਸਰ ’ਚ ਹੋਈ ਪਹਿਲੀ ਐੱਫ.ਆਈ.ਆਰ
ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਉਪਰੰਤ ਡੀ.ਜੀ.ਪੀ. ਵਲੋਂ ਗਠਿਤ ਸਿਟ ਤੋਂ ਬਾਅਦ ਜਿਥੇ ਫਰਜ਼ੀ ਟਰੈਵਲ ਏਜੰਟਾਂ ਅਤੇ ਉਨ੍ਹਾਂ ਦੇ ਦਲਾਲਾਂ ’ਚ ਭੱਜਦੌੜ ਮਚ ਗਈ ਹੈ। ਉਥੇ ਅੰਮ੍ਰਿਤਸਰ ਪੁਲਸ ਵਲੋਂ ਇਸ ਮਾਮਲੇ ਵਿਚ ਪਹਿਲੀ ਐੱਫ.ਆਈ.ਆਰ. ਵੀ ਦਰਜ ਕਰ ਕੇ ਮੁਲਜ਼ਮਾਂ ਖਿਲਾਫ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਤੀ ਨਹੀਂ ਸਹਾਰ ਸਕਿਆ ਪਤਨੀ ਦਾ ਵਿਛੋੜਾ, ਅੰਤਿਮ ਅਰਦਾਸ ਤੋਂ ਪਹਿਲਾਂ ਫ਼ਾਨੀ ਸੰਸਾਰ ਨੂੰ ਖ਼ੁਦ ਵੀ ਕਿਹਾ ਅਲਵਿਦਾ
NEXT STORY