ਜਲੰਧਰ—ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਸਮੇਂ ਦੀ ਲੋੜ ਧਰਮ ਤੋਂ ਸਿੱਖਿਆ ਲੈਣ ਦੀ ਹੈ ਨਾ ਕਿ ਉਸ ਤੋਂ ਫਾਇਦਾ ਲੈਣ ਦੀ। ਅੱਜ ਸਿਆਸੀ ਲੋਕਾਂ ਦੀ ਸਮਾਜ 'ਚ ਇੱਜ਼ਤ ਇਸ ਲਈ ਘੱਟ ਹੁੰਦੀ ਜਾ ਰਹੀ ਹੈ ਕਿਉਂਕਿ ਕੁਝ ਅਨਸਰ ਧਰਮ ਅਤੇ ਸਿਆਸਤ ਨੂੰ ਇਕੱਠਾ ਕਰ ਰਹੇ ਹਨ ਅਤੇ ਇਸਦਾ ਫਾਇਦਾ ਚੁੱਕ ਰਹੇ ਹਨ। ਅੱਜ ਇਹ ਸਹੁੰ ਵੀ ਚੁੱਕਣੀ ਚਾਹੀਦੀ ਹੈ ਕਿ ਕਾਲੇ ਦਿਨਾਂ ਨੂੰ ਨਹੀਂ ਆਉਣ ਦੇਵਾਂਗੇ।
ਸ਼੍ਰੀ ਅਰੋੜਾ ਨੇ ਕਿਹਾ ਕਿ ਇਕ ਸਮਾਂ ਸੀ ਜਦ ਖੂਨ ਨਾਲੀਆਂ ਵਹਿਆ ਕਰਦਾ ਸੀ ਪਰ ਲਾਲਾ ਜਗਤ ਨਾਰਾਇਣ ਜੀ ਨੇ ਸੰਦੇਸ਼ ਦਿੱਤਾ ਕਿ ਇਹ ਖੂਨ ਨਾੜੀਆਂ 'ਚ ਵਹਿਣਾ ਚਾਹੀਦਾ ਹੈ। ਇਸ ਗਰੁੱਪ ਵਲੋਂ ਚਲਾਈ ਗਈ ਰਕਤ ਦਾਨ ਮੁਹਿੰਮ ਨਿਰੰਤਰ ਜਾਰੀ ਹੈ। ਸ਼ਹਾਦਤਾਂ ਦੇਣ ਤੋਂ ਬਾਅਦ ਵੀ ਗਰੁੱਪ ਦੀ ਕਲਮ ਨਹੀਂ ਰੁਕੀ ਅਤੇ ਇਹ ਸੰਸਥਾਨ ਅੱਜ ਵੀ ਦੇਸ਼ ਭਗਤੀ ਦੀ ਮਿਸਾਲ ਹੈ। ਦੁੱਖ ਦੇ ਸਮੇਂ ਕਿਸੇ ਦਾ ਸਾਥ ਦੇਣਾ ਵੀ ਸਭ ਤੋਂ ਵੱਡੀ ਦੇਸ਼ ਭਗਤੀ ਹੈ।
ਖਾਲਿਸਤਾਨ ਨਹੀਂ ਬਣਨ ਦਿੱਤਾ, ਨਾ ਬਣਨ ਦੇਵਾਂਗੇ : ਮਨਿੰਦਰਜੀਤ ਬਿੱਟਾ
NEXT STORY