ਜਲੰਧਰ— 'ਪੰਜਾਬ ਕੇਸਰੀ' ਗਰੁੱਪ ਵੱਲੋਂ ਬੀਤੇ ਦਿਨ ਕਰਵਾਏ ਗਏ 115ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਪਹੁੰਚੇ ਅੱਤਵਾਦ ਵਿਰੋਧੀ ਮੋਰਚੇ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ 'ਚ ਅੱਤਵਾਦ ਦੁਬਾਰਾ ਸਿਰ ਚੁੱਕ ਰਿਹਾ ਹੈ ਪਰ ਅਜਿਹੇ ਅਨਸਰਾਂ ਨੂੰ ਸਖਤ ਸੰਦੇਸ਼ ਹੈ ਕਿ ਨਾ ਖਾਲਿਸਤਾਨ ਬਣਨ ਦਿੱਤਾ ਗਿਆ ਅਤੇ ਨਾ ਬਣਨ ਦਿਆਂਗੇ। ਖਾਲਿਸਤਾਨ ਸਾਡੀਆਂ ਲਾਸ਼ਾਂ 'ਤੇ ਬਣੇਗਾ। ਸਿਆਸੀ ਪਾਰਟੀਆਂ ਨੂੰ ਸੋਚਣਾ ਹੋਵੇਗਾ ਕਿ ਅਸੀਂ 26 ਹਜ਼ਾਰ ਬੇਕਸੂਰਾਂ ਦੇ ਖੂਨ ਤੋਂ ਕੀ ਸਬਕ ਸਿੱਖਿਆ। ਪੰਧਰਤੀ ਮਹਾਰਾਜਾ ਰਣਜੀਤ ਸਿੰਘ, ਸਾਹਿਬਜ਼ਾਦਿਆਂ, ਭਗਤ ਸਿੰਘ, ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਆ ਵਰਗੇ ਸੂਰਵੀਰਾਂ ਦੀ ਧਰਤੀ ਹੈ। ਹੁਣ ਰੈਫਰੈਂਡਮ ਦੇ ਨਾਂ 'ਤੇ ਇਸ ਨੂੰ ਤੋੜਣ ਦੀ ਕੋਸ਼ਿਸ਼ ਸਫਲ ਨਹੀਂ ਹੋਣ ਦੇਵਾਂਗੇ। ਪਾਕਿ, ਜੋ ਸਾਡੇ 'ਚੋਂ ਹੀ ਨਿਕਲਿਆਂ ਹੋਇਆ ਹੈ, ਉਸ ਦੀ ਕੀ ਹਿੰਮਤ ਸਾਡੇ ਵੱਲ ਦੇਖ ਵੀ ਲਵੇ।
ਬਿੱਟਾ ਨੇ ਅਰਵਿੰਦਰ ਕੇਜਰੀਵਾਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਕੱਟੜ ਅੱਤਵਾਦੀ ਰਹੇ ਦਵਿੰਦਰਪਾਲ ਸਿੰਘ ਭੁੱਲਰ ਦੇ ਡਿਪਰੈਸ਼ਨ ਦੀ ਚਿੰਤਾ ਕਰਕੇ ਅਤੇ ਫਾਂਸੀ ਤੋਂ ਬਚਾ ਕੇ ਤੁਸੀਂ ਉਸ ਨੂੰ ਵਾਪਸ ਉਸ ਦੇ ਘਰ ਭੇਜ ਦਿੱਤਾ। ਉਸ ਦੀ ਫਿਕਰ ਦੇ ਬਜਾਏ ਅੱਤਵਾਦ ਪੀੜਤਾਂ ਦੀ ਚਿੰਤਾ ਕਿਉਂ ਨਹੀਂ ਕੀਤੀ। ਜਿੱਥੇ ਰਾਸ਼ਟਰ ਦਾ ਸਵਾਲ ਹੈ ਉਥੇ ਅੱਤਵਾਦੀਆਂ ਖਿਲਾਫ ਖੜ੍ਹਾ ਹੋਣਾ ਹੋਵੇਗਾ ਨਹੀਂ ਤਾਂ ਸ਼ਹੀਦਾਂ ਦਾ ਅਪਮਾਨ ਹੋਵੇਗਾ।
ਅੱਤਵਾਦ ਖਿਲਾਫ ਸਾਰੀਆਂ ਪਾਰਟੀਆਂ ਦਾ ਇਕਜੁੱਟ ਹੋਣਾ ਵੱਡੀ ਗੱਲ : ਕੇਜਰੀਵਾਲ
NEXT STORY