ਭਾਦਸੋਂ(ਅਵਤਾਰ)- ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੰਗਲੀ ਜੀਵ ਸੈਂਚਰੀ ਭਾਦਸੋਂ ਵਿਖੇ ਨਵੇ ਐਂਟਰੀ ਗੇਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਦੇਖਭਾਲ ਲਈ ਸਰਕਾਰ ਵਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਹ ਐਂਟਰੀ ਦੇ ਬਣਨ 'ਤੇ ਕਰੀਬ 15 ਲੱਖ ਰੁਪਏ ਖਰਚਾ ਆਵੇਗਾ । ਇਸ ਮੌਕੇ ਗੱਲਬਾਤ ਕਰਦੇ ਹੋਏ ਵਾਈਲਡ ਲਾਈਫ ਲਾਈਵ ਦੇ ਚੀਫ ਆਰ.ਕੇ.ਮਿਸ਼ਰਾ ਸੀ.ਸੀ.ਐਫ, ਬਸੰਤ ਕੁਮਾਰ ਸੀ.ਐਫ., ਮੁਨੀਸ਼ ਕੁਮਾਰ ਸੀ.ਸੀ.ਐਫ, ਚਮਕੌਰ ਸਿੰਘ ਮੁੱਖ ਸਲਾਹਕਾਰ ਵਣ ਵਿਭਾਗ ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਦਸੋਂ ਜੰਗਲੀ ਜੀਵ ਸੈਂਚਰੀ ਪਟਿਆਲੇ ਦੀ ਸਭ ਤੋਂ ਵੱਡੀ ਸੈਂਚਰੀ ਹੈ।

ਇਸ ਨੂੰ 1952 ਵਿਚ ਜੰਗਲੀ ਜੀਵ ਸੈਂਚਰੀ ਏਰੀਆ ਘੋਸਿਤ ਕੀਤਾ ਗਿਆ ਸੀ ਜਿਸਦਾ ਕੁੱਲ ਰਕਬਾ ਕਰੀਬ 1022.63 ਹੈਕਟੇਅਰ ਹੈ। ਇਹ ਐਟਰੀ ਗੇਟ ਸੈਂਚਰੀ ਵਿਚ ਪਾਏ ਜਾਣ ਵਾਲੇ ਜੰਗਲੀ ਜੀਵਾਂ ਦੇ ਵਿਸ਼ੇ (ਥੀਮ) ਦੇ ਆਧਾਰ 'ਤੇ ਬਣਾਇਆ ਗਿਆ ਹੈ। ਇਸ ਗੇਟ ਦੇ ਬਣਨ ਨਾਲ ਭਾਦਸੋਂ ਸੈਂਚਰੀ ਦੀ ਨਾ ਕੇਵਲ ਸੁੰਦਰਤਾ ਵਿਚ ਵਾਧਾ ਹੋਵੇਗਾ ਬਲਕਿ ਜੰਗਲੀ ਜੀਵਾਂ ਪ੍ਰਤਿ ਜਨਤਾ ਦਾ ਨਜਰੀਆ ਅਤੇ ਵਰਤਾਰਾ ਚੰਗਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 2021-22 ਵਿਚ ਇਸ ਸੈਂਚਰੀ ਵਿਚ ਜੰਗਲੀ ਜੀਵ ਹੈਬੀਟੇਟ ਰੈਸਟੋਰੇਸ਼ਨ ਦੇ ਤਹਿਤ 25 ਹੈਕਟੇਅਰ ਦੇ ਰਕਬੇ ਵਿਚ ਪਲਾਂਟੇਸ਼ਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਜਾ ਰਹੇ ਹਨ । ਇਸ ਮੌਕੇ ਅਰੁਣ ਕੁਮਾਰ ਡੀ.ਐਫ.ਓ, ਚਰਨਜੀਤ ਸਿੰਘ ਸੋਢੀਇੰਚਾਰਜ, ਪਰਮਵੀਰ ਸਿੰਘ ਇੰਚਾਰਜ, ਅ੍ਰਮਿਤਪਾਲ ਸਿੰਘ ਬਲਾਕ ਅਫਸਰ, ਲਖਵੀਰ ਸਿੰਘ ਬਲਾਕ ਅਫਸਰ, ਗੁਰਮੀਤ ਕੌਰ ਇੰਚਾਰਜ, ਸੁਖਚੈਨ ਸਿੰਘ , ਚੂਨੀ ਲਾਲ ਪ੍ਰਧਾਨ, ਗੁਰਮੀਤ ਸਿੰਘ ਮਿੱਠੂ, ਸੁਖਜੀਵਨ ਭੋਲਾ ਬਾਲੀ ਰਾਮ ਵੀ ਹਾਜਰ ਸਨ ।
ਉਦਘਾਟਨ ਦੌਰਾਨ ਬਿੱਟੂ ਦੀ ਅਗਵਾਈ 'ਚ ਆਪ ਪਾਰਟੀ ਦੇ ਵਰਕਰਾਂ ਕੀਤਾ ਕਾਲੀਆਂ ਝੰਡੀਆਂ ਨਾਲ ਰੋਸ

ਕੈਬਨਿਟ ਮੰਤਰੀ ਧਰਮਸੋਤ ਵਲੋਂ ਜੰਗਲੀ ਜੀਵ ਸੈਂਚਰੀ ਗੇਟ ਨਿਰਮਾਣ ਉਦਘਾਟਨ ਕੀਤਾ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਯੂਥ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਬਿੱਟੂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਵਲੋਂ ਕਾਲੀਆਂ ਝੰਡੀਆਂ ਨਾਲ ਰੋਸ ਜਾਹਰ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਧਰਮਸੋਤ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਰਿੰਦਰ ਬਿੱਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੋਤ ਨੇ ਸਕਾਲਰਸ਼ਿੱਪ ਮਾਮਲੇ 'ਚ ਘਪਲੇ ਕਰਕੇ ਗਰੀਬ ਬੱਚਿਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਅੰਦਰ ਨਜਾਇਜ ਪਰਚੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਦਲਿਤ ਭਾਈਚਾਰੇ ਨਾਲ ਕੀਤੇ ਗਏ ਧੋਖੇ ਨੂੰ ਕਦਾਚਿੱਤ ਬਰਦਾਸਤ ਨਹੀਂ ਕਰਾਂਗੇ । ਬਿੱਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੋਤ 'ਤੇ ਪਰਚਾ ਦਰਜ ਕਰਨਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਲੀਡਰਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਮੋਰਚੇ ਦੀ ਸਭ ਤੋਂ ਵੱਡੀ ਗਲਤੀ : ਚਢੂਨੀ (ਵੀਡੀਓ)
NEXT STORY