ਗੁਰਦਾਸਪੁਰ (ਵਿਨੋਦ) - ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਇਕ ਪੁਰਾਣੇ ਕੇਸ ਦੀ ਚੱਲ ਰਹੀ ਜਾਂਚ ਤੋਂ ਬਾਅਦ ਧਾਰੀਵਾਲ ਨਗਰ ਪਾਲਿਕਾ ਤੋਂ ਰਿਟਾਇਰ ਹੋ ਚੁੱਕੇ ਕਲਰਕ ਨੂੰ ਭਿਸ਼ਟਾਚਾਰ ਨਿਰੋਧਕ ਕਾਨੂੰਨ ਸਮੇਤ ਧਾਰਾ-420, 467, 468 ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀ. ਐੱਸ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਸਾਲ-2016 ’ਚ ਧਾਰੀਵਾਲ ਨਗਰ ਪਾਲਿਕਾ ਨੇ ਸ਼ਹਿਰ ਤੋਂ ਨਿਕਲਦੀ ਜੀ. ਟੀ. ਰੋਡ ਦੇ ਇਕ ਪਾਸੇ ਲੱਕੜ ਦੇ ਖੋਖਿਆਂ ਨੂੰ ਹਟਾ ਕੇ ਇਨ੍ਹਾਂ ਖੋਖਾ ਮਾਲਕਾਂ ਨੂੰ ਨਗਰ ਪਾਲਿਕਾ ਵੱਲੋਂ ਬਣਾਈ ਗਈ ਲੰਗਾਹ ਮਾਰਕੀਟ ’ਚ ਦੁਕਾਨਾਂ ਅਲਾਟ ਕਰਨ ਦਾ ਫ਼ੈਸਲਾ ਲਿਆ ਸੀ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਇਸ ਸਬੰਧੀ ਖੋਖਾ ਮਾਲਕਾਂ ਤੋਂ ਪ੍ਰਾਰਥਨਾ ਪੱਤਰ 50 ਹਜ਼ਾਰ ਰੁਪਏ ਸਕਿਓਰਿਟੀ ਦੇ ਨਾਲ ਮੰਗੇ ਗਏ ਸੀ। ਉਦੋਂ ਖੋਖਾ ਮਾਲਕ ਹਿਮਾਂਸ਼ੂ ਗੰਡੋਤਰਾ ਪੁੱਤਰ ਮਨੋਜ ਕੁਮਾਰ ਵਾਸੀ ਗਲੀ ਜਸਵੰਤ ਰਾਏ ਧਾਰੀਵਾਲ ਨੇ ਆਪਣੇ ਪਿਤਾ ਅਤੇ ਦਾਦਾ ਦੇ ਨਾਮ ਨਾਲ ਚੱਲ ਰਹੇ ਖੋਖਿਆਂ ਲਈ 50-50 ਹਜ਼ਾਰ ਰੁਪਏ ਦੇ ਨਾਲ ਪ੍ਰਾਰਥਨਾ ਪੱਤਰ ਨਗਰ ਪਾਲਿਕਾ ਧਾਰੀਵਾਲ ਨੂੰ ਦੁਕਾਨਾਂ ਅਲਾਟ ਕਰਨ ਲਈ ਦਿੱਤੇ। ਧਾਰੀਵਾਲ ਨਗਰ ਪਾਲਿਕਾ ’ਚ ਤਾਇਨਾਤ ਕਲਰਕ ਸੁਰਜੀਤ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਧਾਰੀਵਾਲ ਨੇ ਆਪਣੇ ਅਹੁਦੇ ਦਾ ਦੁਰਪ੍ਰਯੋਗ ਕਰ ਕੇ ਰਸੀਦਾਂ ਹਿਮਾਂਸ਼ੂ ਦੇ ਨਾਮ ’ਤੇ ਕੱਟਣ ਦੀ ਬਜਾਏ ਹਿਮਾਸ਼ੂ ਦੇ ਤਾਏ ਵਿਜੇ ਕੁਮਾਰ ਵਾਸੀ ਧਾਰੀਵਾਲ ਦੇ ਨਾਮ ’ਤੇ ਕੱਟ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ
ਕਲਰਕ ਸੁਰਜੀਤ ਕੁਮਾਰ ਸਾਲ 2016 ਦੇ ਅੰਤ ’ਚ ਰਿਟਾਇਰ ਹੋ ਗਿਆ, ਜਦੋਂ ਹਿਮਾਂਸ਼ੂ ਨੂੰ ਆਪਣੇ ਨਾਲ ਹੋਏ ਧੋਖੇ ਦਾ ਪਤਾ ਲੱਗਾ ਤਾਂ ਉਸ ਨੇ ਵਿਜੀਲੈਂਸ ਵਿਭਾਗ ਚੰਡੀਗੜ੍ਹ ਨੂੰ ਸ਼ਿਕਾਇਤ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮਾਮਲੇ ਦੀ ਜਾਂਚ ਉਦੋਂ ਤੋਂ ਚੱਲ ਰਹੀ ਸੀ। ਡੀ. ਐੱਸ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਵਿਭਾਗ ਪੁਲਸ ਸਟੇਸ਼ਨ ਅੰਮ੍ਰਿਤਸਰ ’ਚ ਸੁਰਜੀਤ ਕੁਮਾਰ ਖ਼ਿਲਾਫ਼ ਬਣਦੀ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਵੱਡੀ ਖ਼ਬਰ : PGI 'ਚ ਮੁੜ ਸ਼ੁਰੂ ਹੋਵੇਗਾ 'ਆਯੂਸ਼ਮਾਨ' ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ
NEXT STORY