ਜਲੰਧਰ (ਜ. ਬ.)– ਧਰਮਪਾਲ ਸੁਸਾਈਡ ਕੇਸ ’ਚ ਆਖਿਰਕਾਰ ਲਾਂਬੜਾ ਪੁਲਸ ਨੇ ਸੀ. ਆਈ. ਏ. ਸਟਾਫ਼ ਜਲੰਧਰ ਰੂਰਲ ਪੁਲਸ ਦੇ ਇੰਚਾਰਜ ਪੁਸ਼ਪ ਬਾਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਪੁਲਸ ਨੇ ਅਜੇ ਤੱਕ ਵਿਧਾਇਕ ਚੌਧਰੀ ਨੂੰ ਨਾਮਜ਼ਦ ਨਹੀਂ ਕੀਤਾ, ਜਿਸ ਕਾਰਨ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕਾਂਗਰਸ ਦੇ ਵਿਧਾਇਕ ’ਤੇ ਐੱਫ. ਆਈ. ਆਰ. ਦਰਜ ਨਾ ਹੋਈ ਤਾਂ ਉਹ ਹਾਈਵੇਅ ਜਾਮ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਉਤਾਰਿਆ ਮੌਤ ਦੇ ਘਾਟ
ਦਰਅਸਲ ਖ਼ੁਦਕੁਸ਼ੀ ਕਰਨ ਵਾਲੇ ਧਰਮਪਾਲ ਬਖਸ਼ੀ ਦੇ ਪਰਿਵਾਰ ਨੇ ਬੁੱਧਵਾਰ ਦੁਪਹਿਰ 12 ਵਜੇ ਤੱਕ ਕਰਤਾਰਪੁਰ ਹਲਕੇ ਦੇ ਵਿਧਾਇਕ ਸੁਰਿੰਦਰ ਚੌਧਰੀ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਪੁਸ਼ਪ ਬਾਲੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਨਾ ਕਰਨ ਦੀ ਸੂਰਤ ਵਿਚ ਨਕੋਦਰ-ਜਲੰਧਰ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਪੁਲਸ ਪ੍ਰਸ਼ਾਸਨ ਨੇ ਲਾਂਬੜਾ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਸੀ ਪਰ ਬਾਅਦ ਵਿਚ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਸ਼ਪ ਬਾਲੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਉਥੇ ਹੀ ਪੁਸ਼ਪ ਬਾਲੀ ਤੋਂ ਇਲਾਵਾ ਵਿਧਾਇਕ ਨੂੰ ਨਾਮਜ਼ਦ ਨਾ ਕਰਨ ਦੇ ਕਾਰਨ ਪੀੜਤ ਪਰਿਵਾਰ ਵਿਚ ਗੁੱਸਾ ਹੈ, ਜਿਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਧਾਇਕ ਚੌਧਰੀ ਨੂੰ ਨਾਮਜ਼ਦ ਨਾ ਕੀਤਾ ਗਿਆ ਤਾਂ ਉਹ ਧਰਮਪਾਲ ਦਾ ਸਸਕਾਰ ਨਹੀਂ ਕਰਨਗੇ ਅਤੇ ਹਾਈਵੇਅ ਜਾਮ ਕਰਨਗੇ।
ਇਹ ਵੀ ਪੜ੍ਹੋ: ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’
ਦੱਸ ਦੇਈਏ ਕਿ ਸੋਮਵਾਰ ਨੂੰ ਧਰਮਪਾਲ ਬਖ਼ਸ਼ੀ ਵੱਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਕਰਤਾਰਪੁਰ ਹਲਕੇ ਦੇ ਵਿਧਾਇਕ, ਸੀ. ਆਈ. ਏ. ਸਟਾਫ਼ ਰੂਰਲ ਦੇ ਇੰਚਾਰਜ ਪੁਸ਼ਪ ਬਾਲੀ ਸਮੇਤ 5 ਲੋਕਾਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾ ਕੇ ਜ਼ਹਿਰ ਖਾ ਲਿਆ ਸੀ। ਇਲਾਜ ਦੌਰਾਨ ਮੰਗਲਵਾਰ ਸਵੇਰੇ ਧਰਮਪਾਲ ਬਖ਼ਸ਼ੀ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਪੁਲਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਥਾਣਾ ਲਾਂਬੜਾ ਵਿਚ ਮ੍ਰਿਤਕ ਦੇ ਬੇਟੇ ਅਭੀ ਦੇ ਬਿਆਨਾਂ ’ਤੇ ਰਾਮ ਮੋਹਨ, ਸੰਜੀਵ ਅਤੇ ਗੌਤਮ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਐੱਫ. ਆਈ. ਆਰ. ਹੋਣ ਦੇ ਕੁਝ ਸਮੇਂ ਬਾਅਦ ਹੀ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਆਪਣੀ ਮਰਜ਼ੀ ਨਾਲ ਐੱਫ. ਆਈ. ਆਰ. ਵਿਚ ਬਿਆਨ ਲਿਖ ਦਿੱਤੇ, ਜਦਕਿ ਵਿਧਾਇਕ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਨੂੰ ਨਾਮਜ਼ਦ ਹੀ ਨਹੀਂ ਕੀਤਾ ਗਿਆ।
ਇਸ ਸਬੰਧੀ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੀੜਤ ਪੱਖ ਵੱਲੋਂ ਬੀਤੇ ਦਿਨ ਜੋ ਬਿਆਨ ਲਿਖਵਾਏ ਗਏ, ਉਸ ਮੁਤਾਬਕ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਧਰਮਪਾਲ ਦੇ ਬੇਟੇ ਅਭਿਸ਼ੇਕ ਉਰਫ ਅਭੀ ਬਖਸ਼ੀ ਨੇ ਦੁਬਾਰਾ ਲਿਖਵਾਏ ਬਿਆਨਾਂ ਵਿਚ ਐੱਸ. ਆਈ. ਪੁਸ਼ਪ ਬਾਲੀ ਦਾ ਨਾਂ ਲਿਖਵਾਇਆ ਹੈ, ਜਿਸ ਤੋਂ ਬਾਅਦ ਪੁਸ਼ਪ ਬਾਲੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਵਿਧਾਇਕ ਸੁਰਿੰਦਰ ਚੌਧਰੀ ਬਾਰੇ ਪੁੱਛੇ ਜਾਣ ’ਤੇ ਡੀ. ਐੱਸ. ਪੀ. ਸੁਖਪਾਲ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੋਟਫਤੂਹੀ ਵਿਖੇ 19 ਸਾਲਾ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹੇ ਨਾਲ ਲਟਕਦੀ ਮਿਲੀ ਲਾਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੱਧੂ ਅਤੇ ਕੈਪਟਨ ਦੇ ਨਾਲ ਅਗਲੇ ਦੌਰੇ ’ਚ ਹੋਵੇਗੀ ਸਾਂਝੀ ਬੈਠਕ : ਰਾਵਤ
NEXT STORY