ਨਵੀਂ ਦਿੱਲੀ (ਇੰਟ.)- ਆਈ.ਪੀ.ਐੱਲ. 2021 ਦਾ ਦੂਜਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ। ਮੈਚ ਦੌਰਾਨ ਦਿੱਲੀ ਨੇ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਬਦੌਲਤ ਸ਼ਾਨਦਾਰ ਜਿੱਤ ਦਰਜ ਕੀਤੀ। ਮੈਚ ਦੌਰਾਨ ਦਿੱਲੀ ਨੇ ਟਾਸ ਜਿੱਤੀ ਅਤੇ ਚੇਨਈ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ ਤੈਅ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 188 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਉੱਤਰੀ ਦਿੱਲੀ ਕੈਪੀਟਲਸ ਨੇ 3 ਵਿਕਟਾਂ ਗੁਆ ਕੇ ਮੈਚ ਆਪਣੇ ਨਾਂ ਕਰ ਲਿਆ।
ਸ਼ਿਖਰ ਤੇ ਪ੍ਰਿਥਵੀ ਸ਼ਾ ਨੇ ਪਹਿਲੀ ਵਿਕਟ ਲਈ 138 ਦੌੜਾਂ ਜੋੜੀਆਂ ਤੇ ਧੋਨੀ ਦਾ ਕੋਈ ਗੇਂਦਬਾਜ਼ ਉਸਦੇ ਸਾਹਮਣੇ ਕਾਮਯਾਬ ਨਹੀਂ ਹੋ ਸਕਿਆ। ਸ਼ਾਹ 38 ਗੇਂਦਾਂ ਵਿਚ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾ ਕੇ 14ਵੇਂ ਓਵਰ ਵਿਚ ਆਊਟ ਹੋਇਆ। ਉਸ ਨੂੰ ਡਵੇਨ ਬ੍ਰਾਵੋ ਨੇ ਮੋਇਨ ਅਲੀ ਹੱਥੋਂ ਕੈਚ ਕਰਵਾਇਆ। ਉਥੇ ਹੀ ਧਵਨ ਸੈਂਕੜੇ ਵੱਲ ਵਧਦਾ ਦਿਸ ਰਿਹਾ ਸੀ ਪਰ ਸ਼ਾਰਦੁਲ ਠਾਕੁਰ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਧਵਨ ਨੇ 54 ਗੇਂਦਾਂ ’ਤੇ 85 ਦੌੜਾਂ ਬਣਾਈਆਂ, ਜਿਸ ਵਿਚ 10 ਚੌਕੇ ਤੇ 2 ਛੱਕੇ ਸ਼ਾਮਲ ਸਨ। ਪੰਤ (ਅਜੇਤੂ 15) ਤੇ ਮਾਰਕਸ ਸਟੋਇੰਸ (14) ਨੇ ਇਸ ਤੋਂ ਬਾਅਦ ਆਸਾਨੀ ਨਾਲ ਟੀਮ ਨੂੰ ਜਿੱਤ ਤਕ ਪਹੁੰਚਾ ਦਿੱਤਾ।
ਮੈਚ ਵਿਚ ਧੋਨੀ ਦੀ ਕਪਤਾਨੀ ਵਿਚ ਡਵੇਨ ਬ੍ਰਾਵੋ ਨੂੰ ਦੇਰੀ ਨਾਲ ਗੇਂਦਬਾਜ਼ੀ ਕਰਨ ਲਈ ਲਿਆਂਦਾ ਗਿਆ। ਬ੍ਰਾਵੋ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਪ੍ਰਿਥਵੀ ਸ਼ਾ ਨੂੰ ਆਊਟ ਕੀਤਾ ਅਤੇ 4 ਓਵਰਾਂ ਵਿਚ 28 ਦੌੜਾਂ ਦਿੱਤੀਆਂ। ਜੇਕਰ ਧੋਨੀ ਬ੍ਰਾਵੋ ਨੂੰ ਛੇਤੀ ਗੇਂਦਬਾਜ਼ੀ ਕਰਨ ਲਈ ਲਿਆਂਦੇ ਤਾਂ ਉਹ ਓਪਨਿੰਗ ਜੋੜੀ ਨੂੰ ਛੇਤੀ ਤੋੜ ਕੇ ਵਾਪਸ ਪਵੇਲੀਅਨ ਭੇਜ ਸਕਦੇ ਸਨ। ਉਥੇ ਹੀ ਜਡੇਜਾ ਨੇ ਵੀ ਮੈਚ ਵਿਚ ਸਿਰਫ 2 ਓਵਰ ਗੇਂਦਬਾਜ਼ੀ ਕੀਤੀ।
ਮੈਚ ਵਿਚ ਚੇਨਈ ਸੁਪਰ ਕਿੰਗਜ਼ ਦੀ ਬੱਲੇਬਾਜ਼ੀ 'ਤੇ ਝਾਤ ਮਾਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ 'ਤੇ ਉਤਰੀ ਚੇਨਈ ਸੁਪਰ ਕਿੰਗਜ਼ ਨੇ ਸੁਰੇਸ਼ ਰੈਨਾ ਨੇ ਸ਼ਾਨਦਾਰ ਹਾਫ ਸੈਂਚਰੀ ਦੀ ਬਦੌਲਤ 20 ਓਵਰਾਂ ਵਿਚ 188 ਦੌੜਾਂ ਬਣਾਈਆਂ। ਚੇਨਈ ਵਲੋਂ ਸੈਮ ਕਰਨ ਅਤੇ ਮੋਇਨ ਅਲੀ ਨੇ ਵੀ ਬਿਹਤਰੀਨ ਬੱਲੇਬਾਜ਼ੀ ਕੀਤੀ। ਚੇਨਈ ਦੇ ਕਪਤਾਨ ਧੋਨੀ ਮੈਚ ਵਿਚ ਬਿਨਾਂ ਖਾਤਾ ਖੋਲਿਆਂ ਵਾਪਸ ਪਵੇਲੀਅਨ ਪਰਤ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਤਰਰਾਸ਼ਟਰੀ ਸਰਹੱਦ ਤੋਂ 12.15 ਕਰੋੜ ਦੀ ਹੈਰੋਇਨ ਬਰਾਮਦ
NEXT STORY