ਮੋਹਾਲੀ (ਸੰਦੀਪ) : ਜ਼ਿਲ੍ਹੇ ’ਚ ਡਾਇਰੀਆ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਪਿੰਡ ਕੁੰਭੜਾ ਡਾਇਰੀਆ ਨੂੰ ਲੈ ਕੇ ਮੁੱਖ ਹੌਟ ਸਪਾਟ ਬਣ ਗਿਆ ਹੈ। ਸਿਵਲ ਹਸਪਤਾਲ ’ਚ ਹੁਣ ਤੱਕ 34 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ 7 ਬੱਚੇ ਵੀ ਸ਼ਾਮਲ ਹਨ। ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਸਾਰੇ ਹੌਟ ਸਪਾਟ ’ਤੇ ਬਚਾਅ ਦੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੁਖਬੀਰ ਵਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ 'ਤੇ ਬੋਲੇ ਬੀਬੀ ਜਗੀਰ ਕੌਰ-Boss is Always Right (ਵੀਡੀਓ)
ਨਗਰ ਨਿਗਮ, ਹੈਲਥ ਤੇ ਸੈਨੀਟੇਸ਼ਨ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਕੁੰਭੜਾ ਦੇ ਮੋਰਾ ਵਾਲਾ ਖੂਹ ਦੇ ਆਲੇ-ਦੁਆਲੇ ਦੇ ਇਲਾਕੇ ’ਚ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਲੋਕਾਂ ਨੂੰ ਟੈਂਕਰਾਂ ਦਾ ਪਾਣੀ ਹੀ ਵਰਤਣ ਲਈ ਕਿਹਾ ਗਿਆ ਹੈ। ਸਿਵਲ ਹਸਪਤਾਲ ਤੋਂ ਮੈਡੀਕਲ ਅਫ਼ਸਰ ਡਾ. ਈਸ਼ਾ ਅਰੋੜਾ ਨੇ ਦੱਸਿਆ ਕਿ ਕੁੰਭੜਾ ’ਚ ਡਾਇਰੀਆ ਦੇ ਮਾਮਲਿਆਂ ’ਚ ਅਚਾਨਕ ਵਾਧਾ ਹੋਇਆ ਹੈ, ਇਸ ਲਈ ਹਸਪਤਾਲ ’ਚ ਆਉਣ ਵਾਲੇ ਡਾਇਰੀਆ ਦੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਡਾਇਰੀਆ ਦੇ 34 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ 7 ਮਾਸੂਮ ਹਨ।
ਇਹ ਵੀ ਪੜ੍ਹੋ : ਹਾਈਕੋਰਟ 'ਚ ਆਉਣ ਵਾਲੇ ਜੱਜ, ਵਕੀਲ ਤੇ ਆਮ ਲੋਕ ਨਹੀਂ ਸੁਰੱਖਿਅਤ, ਪੜ੍ਹੋ ਪੂਰੀ ਖ਼ਬਰ
ਜ਼ਮੀਨੀ ਪੱਧਰ ’ਤੇ ਰੋਕਥਾਮ ਲਈ ਟੀਮਾਂ ਉੱਤਰੀਆਂ
ਡਾ. ਹਰਮਨਦੀਪ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਣੀ ਦੇ ਲਏ ਗਏ ਸੈਂਪਲਾਂ ਤੇ ਹੋਰ ਕਾਰਨਾਂ ਨੂੰ ਧਿਆਨ ’ਚ ਰੱਖਦਿਆਂ 15 ਪੁਆਇੰਟਾਂ ਨੂੰ ਡਾਇਰੀਆ ਦੇ ਮੱਦੇਨਜ਼ਰ ਸੰਵੇਦਨਸ਼ੀਲ ਮੰਨਿਆ ਗਿਆ ਹੈ। ਇਨ੍ਹਾਂ ’ਚੋਂ ਕੁੰਭੜਾ ਸਭ ਤੋਂ ਸੰਵੇਦਨਸ਼ੀਲ ਖੇਤਰ ਵਜੋਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਜੁਝਾਰ ਨਗਰ, ਬਲੌਂਗੀ, ਬੜਮਾਜਰਾ, ਖਰੜ, ਜ਼ੀਰਕਪੁਰ ਤੇ ਡੇਰਾਬੱਸੀ ਦੀਆਂ ਕੁੱਝ ਕਾਲੋਨੀਆਂ ਤੇ ਪਿੰਡਾਂ ਦੇ ਇਲਾਕੇ ਬਿਮਾਰੀ ਦੀ ਲਪੇਟ ’ਚ ਆਏ ਹਨ। ਇਨ੍ਹਾਂ ਸਾਰੀਆਂ ਥਾਵਾਂ ’ਤੇ ਪ੍ਰਸ਼ਾਸਨ ਦੇ ਸਬੰਧਿਤ ਵਿਭਾਗਾਂ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪਣੀ ਹੀ ਬੱਸ ਹੇਠਾਂ ਆਉਣ ਨਾਲ ਕੰਡਕਟਰ ਦੀ ਦਰਦਨਾਕ ਮੌਤ! 2 ਸਾਲਾ ਧੀ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
NEXT STORY