ਫ਼ਿਰੋਜ਼ਪੁਰ (ਸੰਨੀ ਚੋਪੜਾ): ਅੱਜ ਅਸੀਂ ਤੁਹਾਨੂੰ ਅਜਿਹੇ ਐਥਲੀਟ ਦੇ ਬਾਰੇ ’ਚ ਦੱਸਾਂਗੇ,ਜਿਨ੍ਹਾਂ ਦਾ ਨਾਂ ਜਗਤਾਰ ਸਿੰਘ (98) ਸਾਲ ਹੈ। 98 ਸਾਲ ਦੇ ਹੋਣ ਦੇ ਬਾਵਜੂਗ ਰੋਜ਼ ਡੇਢ ਕਿਲੋਮੀਟਰ ਦੌੜਦੇ ਹਨ।ਫ਼ਿਰੋਜ਼ਪੁਰ ਦੇ 98 ਸਾਲ ਦਾ ਅਜਿਹਾ ਬਜ਼ੁਰਗ ਜੋ ਇਸ ਉਮਰ ’ਚ ਵੀ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਹਰ ਰੋਜ਼ ਡੇਢ ਕਿਲੋਮੀਟਰ ਦੋੜ ਲਗਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫੌਜਾ ਸਿਘ ਦੇ ਨਾਲ ਦੌੜਨਾ ਚਾਹੁੰਦੇ ਸਨ ਪਰ ਆਰਥਿਕ ਹਾਲਤ ਠੀਕ ਨਾ ਹੋਣ ਦੇ ਚੱਲਦੇ ਵਿਦੇਸ਼ ਨਹੀਂ ਜਾ ਸਕੇ ਅਤੇ ਕਿਸੇ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ।ਜਗਤਾਰ ਸਿੰਘ ਦਾ ਪਰਿਵਾਰ ਪਾਕਿਸਤਾਨ ਤੋਂ ਆਇਆ ਹੈ।ਭਾਰਤ ਪਾਕਿਸਤਾਨ ਵੰਡ ਦੇ ਬਾਅਦ ਉਹ ਭਾਰਤ ਆ ਗਏ ਸਨ ਅਤੇ ਫ਼ਿਰੋਜ਼ਪੁਰ ’ਚ ਰਹਿ ਰਹੇ ਜਗਤਾਰ ਸਿੰਘ 1990 ਤੋਂ ਵੱਖ-ਵੱਖ ਸੂਬਿਆਂ ’ਚ ਕਿਸੇ ਨਾ ਕਿਸੇ ਦੌੜ ’ਚ ਹਿੱਸਾ ਲੈ ਚੁੱਕੇ ਹਨ ਅਤੇ ਕਾਫ਼ੀ ਮੈਡਲ ਵੀ ਜਿੱਤ ਚੁੱਕੇ ਹਨ।
ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਨੂੰ 'ਖ਼ੂਨ' ਨਾਲ ਲਿਖੀ ਚਿੱਠੀ, ਦਿੱਤੀ ਚਿਤਾਵਨੀ (ਤਸਵੀਰਾਂ)
NEXT STORY