ਜਲੰਧਰ (ਧਵਨ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਚੋਣ ਨਤੀਜੇ ਐਲਾਨਣ ਪਿੱਛੋਂ ਦਿਲਚਸਪ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸੂਬੇ ਦੀਆਂ 3 ਸੀਟਾਂ ’ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਹਾਰ-ਜਿੱਤ ਦਾ ਫਰਕ 20,000 ਵੋਟਾਂ ਤੋਂ ਘੱਟ ਰਿਹਾ। ਫਿਰੋਜ਼ਪੁਰ ਲੋਕ ਸਭਾ ਸੀਟ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ 3,242 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਇਥੇ ਸ਼ੇਰ ਸਿੰਘ ਘੁਬਾਇਆ ਨੂੰ 2,66,626 ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ 2,63,384 ਵੋਟਾਂ ਪਈਆਂ।
ਇਹ ਵੀ ਪੜ੍ਹੋ- ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ 14,831 ਵੋਟਾਂ ਨਾਲ ਜੇਤੂ ਰਹੇ। ਇਸ ਸੀਟ ’ਤੇ ਧਰਮਵੀਰ ਗਾਂਧੀ ਨੂੰ 3,05,616 ਵੋਟਾਂ ਤਾਂ ਆਮ ਆਦਮੀ ਪਾਰਟੀ ਨੂੰ 2,90,785 ਵੋਟਾਂ ਪਈਆਂ। ਸ੍ਰੀ ਅਨੰਦਪੁਰ ਸਾਹਿਬ ਸੀਟ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ 10,827 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਇਸ ਸੀਟ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਗ ਨੇ 3,12,241 ਅਤੇ ਕਾਂਗਰਸ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 3,01,414 ਵੋਟਾਂ ਹਾਸਲ ਹੋਈਆਂ।
ਸ੍ਰੀ ਖਡੂਰ ਸਾਹਿਬ ’ਤੇ ਹਾਰ-ਜਿੱਤ ਦਾ ਫਰਕ ਸਭ ਤੋਂ ਜ਼ਿਆਦਾ ਰਿਹਾ
ਪੰਜਾਬ ’ਚ ਸ੍ਰੀ ਖਡੂਰ ਸਾਹਿਬ ਸੀਟ ’ਤੇ ਹਾਰ-ਜਿੱਤ ਦਾ ਫਰਕ ਸਭ ਤੋਂ ਜ਼ਿਆਦਾ ਰਿਹਾ ਹੈ। ਇਹ ਸੀਟ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਜਿੱਤੀ ਹੈ। ਉਨ੍ਹਾਂ ਦੀ ਜਿੱਤ ਦਾ ਫਰਕ 1,90,858 ਰਿਹਾ। ਇਸ ਸੀਟ ’ਤੇ ਅੰਮ੍ਰਿਤਪਾਲ ਨੂੰ 3,94,854 ਵੋਟਾਂ ਮਿਲੀਆਂ ਜਦਕਿ ਦੂਜੇ ਥਾਂ ’ਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਰਹੇ, ਜਿਨ੍ਹਾਂ ਨੂੰ 2,03,996 ਵੋਟਾਂ ਮਿਲੀਆਂ। ਇਸੇ ਤਰ੍ਹਾਂ ‘ਆਪ’ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਨੂੰ 1,92,157 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ 85,123 ਵੋਟਾਂ ਮਿਲੀਆਂ। ਸ੍ਰੀ ਖਡੂਰ ਸਾਹਿਬ ਸੀਟ ’ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ
NEXT STORY