ਬਟਾਲਾ (ਗੁਰਪ੍ਰੀਤ)- ਪੁਲਸ ਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੀ 21 ਨਵੰਬਰ ਨੂੰ ਬਟਾਲਾ ਦੇ ਭੀੜਭਾੜ ਵਾਲੇ ਇਲਾਕੇ ਜਲੰਧਰ ਰੋਡ ‘ਤੇ ਕਾਂਗਰਸੀ ਲੀਡਰ ਗੌਤਮ ਗੁੱਡੂ ਸੇਠ ਦੀ ਮੋਬਾਇਲ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲਿਆਂ ਅਤੇ ਪੁਲਸ ਵਿਚਾਲੇ ਗੋਲੀਬਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਵਲਜੀਤ ਉਰਫ਼ ਲਵਜੀਤ ਨੂੰ ਜਦੋਂ ਬਟਾਲਾ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਕਵਲਜੀਤ ਦੀ ਲੱਤ ‘ਚ ਗੋਲੀ ਲੱਗ ਗਈ ਅਤੇ ਉਸ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਕੇ ਸਿਵਿਲ ਹਸਪਤਾਲ ਬਟਾਲਾ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਜਾਣਕਾਰੀ ਮੁਤਾਬਕ, ਕਵਲਜੀਤ ਵਿਦੇਸ਼ ‘ਚ ਬੈਠੇ ਗੈਂਗਸਟਰ ਨਿਸ਼ਾਨ ਜੋੜੀਆ ਨਾਲ ਸਿੱਧੇ ਸੰਪਰਕ ‘ਚ ਸੀ ਅਤੇ ਉਸ ਦੇ ਕਹਿਣ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 28 ਨਵੰਬਰ ਤੋਂ ਬਦਲੇਗਾ ਮੌਸਮ, ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਪੰਜਾਬ ਪੁਲਸ ਬਾਰਡਰ ਰੇਂਜ਼ ਦੇ ਡੀ.ਆਈ.ਜੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਸ ਕੋਲ ਇਨਪੁੱਟ ਸੀ ਕਿ ਬਟਾਲਾ ਫਾਇਰਿੰਗ ਕਾਂਡ ਦਾ ਮੁੱਖ ਦੋਸ਼ੀ ਕਵਲਜੀਤ ਸਿੰਘ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਇਲਾਕੇ ਵਿੱਚ ਘੁੰਮ ਰਿਹਾ ਹੈ। ਪੁਲਸ ਉਸ ਦੇ ਪਿੱਛੇ ਲੱਗੀ ਹੋਈ ਸੀ, ਜਿਵੇਂ ਹੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉਸ ਨੇ ਪੁਲਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਪੁਲਸ ਦੀ ਗੋਲੀ ਲੱਗਣ ਨਾਲ ਕਵਲਜੀਤ ਜ਼ਖ਼ਮੀ ਹੋਇਆ ਅਤੇ ਫੌਰੀ ਤੌਰ ‘ਤੇ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
ਡੀ.ਆਈ.ਜੀ ਗੋਇਲ ਮੁਤਾਬਕ, ਮੋਬਾਇਲ ਸ਼ੋਅਰੂਮ ਮਾਲਕ ਗੌਤਮ ਸੇਠ ਤੋਂ ਨਿਸ਼ਾਨ ਜੋੜੀਆ ਵੱਲੋਂ 2 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਿਰੌਤੀ ਨਾ ਦੇਣ ‘ਤੇ ਹੀ ਕਵਲਜੀਤ ਨੇ ਸ਼ੋਅਰੂਮ ‘ਤੇ ਗੋਲੀਆਂ ਚਲਾਈਆਂ। ਪੁਲਸ ਦਾ ਕਹਿਣਾ ਹੈ ਕਿ ਇਹ ਸਾਰੇ ਨਿਸ਼ਾਨ ਜੋੜੀਆ ਗਿਰੋਹ ਦੇ ਸਿੱਧੇ ਸੰਪਰਕ ‘ਚ ਸਨ।
ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...
'ਆਪ' ਆਗੂ ਦਲਜੀਤ ਰਾਜੂ ਦੇ ਘਰ 'ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਬਲਤੇਜ ਪੰਨੂ ਦਾ ਬਿਆਨ
NEXT STORY