ਵੈੱਬ ਡੈਸਕ : ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਜਾਲ ਵਿਛਾ ਕੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਡੀਆਈਜੀ ਭੁੱਲਰ ਨੇ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਸਕ੍ਰੈਪ ਡੀਲਰ ਤੋਂ ਰਿਸ਼ਵਤ ਮੰਗੀ ਸੀ। ਇਸ ਤੋਂ ਬਾਅਦ ਸੀਬੀਆਈ ਦੀ 52 ਮੈਂਬਰੀ ਟੀਮ ਭੁੱਲਰ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਵਿੱਚ ਉਸਦੇ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਲਈ, ਜਿੱਥੋਂ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਹੋਏ। ਭੁੱਲਰ ਤੋਂ ਇਸ ਸਮੇਂ ਇੱਕ ਗੁਪਤ ਸਥਾਨ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 17.10.2025 ਨੂੰ ਨਾਮਜ਼ਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
5 ਕਰੋੜ ਦੇ ਕੈਸ਼ ਸਣੇ ਬਰਾਮਦ ਹੋਇਆ ਇਹ ਸਾਮਾਨ
ਸੂਤਰਾਂ ਮੁਤਾਬਤ ਡੀਆਈਜੀ ਭੁੱਲਰ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ 5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ, ਜਿਸ ਨੂੰ ਅਧਿਕਾਰੀਆਂ ਨੇ 3 ਬੈਗਾਂ ਅਤੇ 2 ਬ੍ਰੀਫਕੇਸਾਂ ਵਿੱਚ ਪੈਕ ਕਰ ਲਿਆ। ਬਰਾਮਦ ਹੋਏ ਕਰੋੜਾਂ ਰੁਪਏ ਦੇ ਕੈਸ਼ ਦੀ ਗਿਣਤੀ ਕਰਨ ਲਈ ਸੀਬੀਆਈ ਟੀਮ ਨੂੰ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਨਕਦੀ ਤੋਂ ਇਲਾਵਾ ਉਸ ਦੇ ਘੜ ਵਿਚੋਂ 1.5 ਕਿਲੋ ਸੋਨਾ, 22 ਲਗਜ਼ਰੀ ਘੜੀਆਂ, ਦੋ ਲਗਜ਼ਰੀ ਕਾਰਾਂ (ਮਰਸਡੀਜ਼ ਅਤੇ ਔਡੀ) ਦੀਆਂ ਚਾਬੀਆਂ, ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਅਤੇ 40 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ। ਇੰਨਾ ਹੀ ਨਹੀਂ, ਉਨ੍ਹਾਂ ਕੋਲੋਂ ਇੱਕ ਡਬਲ-ਬੈਰਲ ਬੰਦੂਕ, ਇੱਕ ਪਿਸਤੌਲ, ਇੱਕ ਰਿਵਾਲਵਰ ਅਤੇ ਇੱਕ ਏਅਰਗਨ ਵੀ ਬਰਾਮਦ ਕੀਤੀ ਗਈ। ਵਿਚੋਲੇ ਕ੍ਰਿਸ਼ਨਾਨੂ ਤੋਂ 21 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਗਏ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਜਾਣੋ ਕੌਣ ਹਨ ਡੀਆਈਜੀ ਭੁੱਲਰ
ਡੀਆਈਜੀ ਭੁੱਲਰ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਪੰਜਾਬ ਪੁਲਸ ਵਿੱਚ ਹਲਚਲ ਮਚ ਗਈ। ਭੁੱਲਰ, 2007 ਬੈਚ ਦੇ ਆਈਪੀਐੱਸ ਅਧਿਕਾਰੀ, ਮਹਿਲ ਸਿੰਘ ਭੁੱਲਰ ਦੇ ਪਿਤਾ ਹਨ, ਜੋ ਪੰਜਾਬ ਦੇ ਡੀਜੀਪੀ ਵਜੋਂ ਸੇਵਾ ਨਿਭਾ ਚੁੱਕੇ ਹਨ। ਭੁੱਲਰ ਦਾ ਭਰਾ, ਕੁਲਦੀਪ ਸਿੰਘ ਭੁੱਲਰ, ਇੱਕ ਸਾਬਕਾ ਕਾਂਗਰਸੀ ਵਿਧਾਇਕ ਵੀ ਹੈ। ਭੁੱਲਰ ਨੂੰ 27 ਨਵੰਬਰ, 2024 ਨੂੰ ਰੋਪੜ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਸੀ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ
ਵਿਚੋਲੇ ਨੂੰ ਦਿੱਤੀ ਸੀ ਸਾਰੀ ਜ਼ਿੰਮੇਵਾਰੀ
ਸ਼ਿਕਾਇਤਕਰਤਾ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਆਕਾਸ਼ ਹੈ। ਉਸਨੇ 11 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ। ਉਸਨੇ ਦੱਸਿਆ ਕਿ ਡੀਆਈਜੀ ਰੋਪੜ ਨੇ ਸਾਰੀ ਜ਼ਿੰਮੇਵਾਰੀ ਵਿਚੋਲੇ ਕ੍ਰਿਸ਼ਨੂ ਨੂੰ ਸੌਂਪੀ ਸੀ। ਸੀਬੀਆਈ ਨੇ ਪਹਿਲਾਂ ਵਿਚੋਲੇ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆ ਗਿਆ।
ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ! ਜਾਣੋ 2 ਲੀਟਰ ਤੇਲ ਦੀ ਕੀਮਤ
ਮਵੀ ਕਲਾਂ ਤੋਂ ਜੌੜਾ ਮਾਜਰਾ ਰਸਤੇ 'ਤੇ ਭਾਖੜਾ ਨਹਿਰ ਦਾ ਪੁਲ੍ਹ ਟੁੱਟਿਆ, ਟਲਿਆ ਵੱਡਾ ਹਾਦਸਾ ਟਲਿਆ
NEXT STORY