ਹਰਿਆਣਾ : ਮਾਨਸੂਨ ਦੇ ਮੌਸਮ ਤੋਂ ਬਾਅਦ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਬਦਲਦੇ ਮੌਸਮ ਨੂੰ ਦੇਖਦੇ ਹੋਏ ਡਬਲ-ਸ਼ਿਫਟ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦੂਜੀ ਸ਼ਿਫਟ ਵਾਲੇ ਸਕੂਲ ਹੁਣ ਪੰਜ ਮਿੰਟ ਪਹਿਲਾਂ ਸ਼ੁਰੂ ਹੋਣਗੇ ਅਤੇ ਇੱਕ ਘੰਟਾ ਪਹਿਲਾਂ ਛੁੱਟੀ ਕਰ ਦਿੱਤੀ ਜਾਵੇਗੀ। ਇਹ ਨਵਾਂ ਸ਼ਡਿਊਲ ਬੁੱਧਵਾਰ (ਅੱਜ) ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ, ਪਹਿਲੀ-ਸ਼ਿਫਟ ਅਤੇ ਸਿੰਗਲ-ਸ਼ਿਫਟ ਵਾਲੇ ਸਕੂਲਾਂ ਦੇ ਸਮੇਂ ਨਵੰਬਰ ਦੇ ਅੱਧ ਵਿੱਚ, ਯਾਨੀ 15 ਨਵੰਬਰ ਨੂੰ ਬਦਲ ਦਿੱਤੇ ਜਾਣਗੇ।
ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ! ਜਾਣੋ 2 ਲੀਟਰ ਤੇਲ ਦੀ ਕੀਮਤ
ਦੱਸ ਦੇਈਏ ਕਿ ਦੋਹਰੀ ਸ਼ਿਫਟਾਂ ਵਾਲੇ ਸਕੂਲਾਂ ਵਿੱਚ ਦੁਪਹਿਰ ਤੋਂ ਬਾਅਦ ਲੱਗਣ ਵਾਲੀ ਸ਼ਿਫਟ 12:40 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5:15 ਵਜੇ ਖ਼ਤਮ ਹੋਵੇਗੀ। ਜਦਕਿ ਹੁਣ ਤੱਕ, ਦੂਜੀ ਸ਼ਿਫਟ ਦੀਆਂ ਕਲਾਸਾਂ ਦੁਪਹਿਰ 12:45 ਵਜੇ ਤੋਂ ਸ਼ਾਮ 6:15 ਵਜੇ ਤੱਕ ਹੁੰਦੀਆਂ ਸਨ। ਬਾਕੀ ਸਾਰੇ ਸਕੂਲ ਦੇ ਸਮੇਂ ਵਿਚ 15 ਨਵੰਬਰ ਤੋਂ ਬਦਲਾਅ ਕੀਤੇ ਜਾਣਗੇ। ਇਸ ਤੋਂ ਇਲਾਵਾ ਅਗਲੇ ਮਹੀਨੇ ਤੋਂ ਸਿੰਗਲ-ਸ਼ਿਫਟ ਸਕੂਲਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੋਵੇਗਾ। ਡਬਲ-ਸ਼ਿਫਟ ਸਕੂਲਾਂ ਲਈ ਪਹਿਲੀ ਸ਼ਿਫਟ ਸਵੇਰੇ 7:55 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਵਰਤਮਾਨ ਵਿੱਚ ਸਿੰਗਲ-ਸ਼ਿਫਟ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚੱਲਦੇ ਹਨ। ਡਬਲ-ਸ਼ਿਫਟ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲਦੇ ਹਨ।
ਪੜ੍ਹੋ ਇਹ ਵੀ : ਪੰਜਾਬ 'ਚ ਛੁੱਟੀਆਂ ਦਾ ਐਲਾਨ, 4 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਮੇਂ ਸਿਰ ਚਾਹੁੰਦੇ ਹੋ ਪੈਨਸ਼ਨ ਤਾਂ ਜਲਦ ਪੂਰੇ ਕਰੋ ਇਹ ਕੰਮ; ਜਾਰੀ ਹੋਈ ਆਖਰੀ ਤਾਰੀਖ਼
NEXT STORY