ਚੰਡੀਗੜ੍ਹ : ਮਸ਼ਹੂਰ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸੀ. ਆਈ. ਐੱਸ. ਐੱਫ. ਦੀ ਮਹਿਲਾ ਮੁਲਾਜ਼ਮ ਵੱਲੋਂ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਸੀ. ਆਈ. ਐੱਸ. ਐੱਫ. ਦੇ ਵੱਡੇ ਅਫਸਰ ਵਿਨੈ ਕਾਜਲਾ ਦਾ ਬਿਆਨ ਸਾਹਮਣੇ ਆਇਆ ਹੈ। ਕਾਜਲਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਅਪਣੀ ਇਸ ਗਲਤੀ ਲਈ ਮੁਆਫ਼ੀ ਮੰਗ ਰਹੀ ਹੈ। ਸੀ. ਆਈ. ਐੱਸ. ਐੱਫ. ਦੇ ਡੀ. ਆਈ. ਜੀ. ਉੱਤਰੀ (ਹਵਾਈ ਅੱਡੇ) ਵਿਨੈ ਕਾਜਲਾ ਨੇ ਕਿਹਾ ਕਿ ਮੈਂ ਘਟਨਾ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਿਆ। ਇੱਥੇ ਮਾਮਲੇ ਦੀ ਪੂਰੀ ਜਾਣਕਾਰੀ ਲਈ। ਇਸ ਤੋਂ ਬਾਅਦ ਸੀ. ਆਈ. ਐੱਸ. ਐੱਫ. ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਹਵਾਈ ਅੱਡੇ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਫਿਲਹਾਲ ਮੋਹਾਲੀ ਪੁਲਸ ਨੇ ਕੁਲਵਿੰਦਰ ਕੌਰ ਖ਼ਿਲਾਫ ਧਾਰਾ 323 ਅਤੇ 341 ਤਹਿਤ ਕੇਸ ਦਰਜ ਕਰ ਲਿਆ ਹੈ। ਦੋਵੇਂ ਜ਼ਮਾਨਤੀ ਧਾਰਾਵਾਂ ਹਨ। ਵਿਨੈ ਕਾਜਲਾ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਸੁਰੱਖਿਆ 'ਚ ਲਾਪਰਵਾਹੀ ਹੋਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ
ਕਾਜਲਾ ਨੇ ਕਿਹਾ ਕਿ ਇਸ ਮਾਮਲੇ ਦੀ ਦੋਸ਼ੀ ਕੁਲਵਿੰਦਰ ਕੌਰ ਹੁਣ ਮੁਆਫ਼ੀ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਕੰਗਨਾ ਰਣੌਤ ਨੂੰ ਦਿੱਲੀ 'ਚ ਮਿਲਿਆ ਹਾਂ। ਇਸ ਤੋਂ ਇਲਾਵਾ ਮੈਂ ਇਸ ਘਟਨਾ ਲਈ ਕੰਗਨਾ ਰਣੌਤ ਤੋਂ ਮੁਆਫ਼ੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਦੌਰਾਨ ਕੰਗਨਾ ਪੁੱਛ ਰਹੀ ਸੀ ਕਿ ਕੁਲਵਿੰਦਰ ਕੌਰ ਕੌਣ ਹੈ। ਉਸ ਦਾ ਪਰਿਵਾਰਕ ਪਿਛੋਕੜ ਕੀ ਹੈ? ਉਸ ਨੇ ਮੈਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ? ਕੁਲਵਿੰਦਰ ਕੌਰ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਸ ਖਿਲਾਫ਼ ਜਾਂਚ ਅਜੇ ਵੀ ਜਾਰੀ ਹੈ। ਰਸਮੀ ਸ਼ਿਕਾਇਤ ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ : 1993 ਦੇ ਫਰਜ਼ੀ ਐਨਕਾਊਂਟਰ ਮਾਮਲੇ 'ਚ ਵੱਡੀ ਕਾਰਵਾਈ, ਸਾਬਕਾ DIG ਤੇ DSP ਨੂੰ ਸਜ਼ਾ ਦਾ ਐਲਾਨ
ਉਨ੍ਹਾਂ ਕਿਹਾ ਕਿ ਇਹ ਉਸ ਲਈ ਭਾਵਨਾਤਮਕ ਮਾਮਲਾ ਸੀ। ਉਸ ਨੇ ਭਾਵੁਕ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹੁਣ ਉਸ ਨੂੰ ਪਛਤਾਵਾ ਹੈ ਤੇ ਉਹ ਮੁਆਫ਼ੀ ਮੰਗ ਰਹੀ ਹੈ। ਡੀ. ਆਈ. ਜੀ. ਨੇ ਦੱਸਿਆ ਕਿ ਕੁਲਵਿੰਦਰ ਦਾ ਪਤੀ ਵੀ ਸੀ. ਆਈ. ਐੱਸ. ਐੱਫ. ਵਿਚ ਕੰਮ ਕਰਦਾ ਹੈ ਅਤੇ ਇੱਥੇ ਕੁੱਤੇ ਦੇ ਦਸਤੇ ਵਿਚ ਤਾਇਨਾਤ ਹੈ। ਕਾਜਲਾ ਨੇ ਕਿਹਾ ਕਿ ਇਹ ਸੱਚ ਹੈ ਕਿ ਹਵਾਈ ਅੱਡੇ 'ਤੇ ਸੁਰੱਖਿਆ ਦੀ ਖਾਮੀ ਹੋਈ ਹੈ। ਕੁਲਵਿੰਦਰ ਤਲਾਸ਼ੀ ਜ਼ੋਨ ਵਿਚ ਤਾਇਨਾਤ ਸੀ ਪਰ ਉਹ ਕਿਸੇ ਹੋਰ ਜਗ੍ਹਾ ਚਲੀ ਗਈ ਸੀ।
ਇਹ ਵੀ ਪੜ੍ਹੋ : ਮੋਗਾ 'ਚ ਅਜੀਬੋ-ਗਰੀਬ ਘਟਨਾ, ਸੁੱਤੇ ਪਏ ਪਰਿਵਾਰ 'ਤੇ ਆਪਣੇ ਆਪ ਸਟਾਰਟ ਹੋ ਕੇ ਚੜ੍ਹ ਗਿਆ ਟਰੈਕਟਰ
ਉਸ ਨੂੰ ਉਸ ਜਗ੍ਹਾ 'ਤੇ ਨਹੀਂ ਹੋਣਾ ਚਾਹੀਦਾ ਸੀ ਜਿੱਥੇ ਕੁਲਵਿੰਦਰ ਗਈ ਸੀ। ਉਸ ਨੂੰ ਪੰਜਾਬ ਪੁਲਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਕੰਗਨਾ ਰਣੌਤ ਉੱਥੇ ਪਹੁੰਚ ਰਹੀ ਹੈ। ਸਾਡੇ ਹਵਾਈ ਅੱਡੇ ਦੀਆਂ ਰਿਕਾਰਡਿੰਗਾਂ ਹਨ, ਜਿਸ ਤੋਂ ਪੂਰੀ ਘਟਨਾ ਦਾ ਖੁਲਾਸਾ ਹੁੰਦਾ ਹੈ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੋ ਤੋਂ ਤਿੰਨ ਦਿਨਾਂ ਵਿਚ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਆਪਣੇ ਭਰਾ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਇਸ ਘਟਨਾ ਦਾ ਫਾਇਦਾ ਉਠਾ ਸਕਦੀਆਂ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਰਾਜਾ ਵੜਿੰਗ ਦੀ ਵੱਡੀ ਕਾਰਵਾਈ, ਨਵਜੋਤ ਸਿੱਧੂ ਨੂੰ ਲੱਗਾ ਵੱਡਾ ਝਟਕਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰੱਖ਼ਤ ਡਿੱਗਣ ਨਾਲ ਮੋਟਰਸਾਈਕਲ ਸਵਾਰ ਜ਼ਖਮੀਂ
NEXT STORY