ਲੁਧਿਆਣਾ (ਵਿੱਕੀ) : ਅਰਬਨ ਅਸਟੇਟ ਫੇਜ਼-1, ਚੰਡੀਗੜ੍ਹ ਰੋਡ 'ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ ਵੱਲੋਂ ਸਕੂਲਾਂ ਦੇ ਪ੍ਰਤੀ ਲੋਕਾਂ ਦਾ ਰੁਝਾਨ ਵਧਾਉਣ ਲਈ ਲਗਾਤਾਰ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਪ੍ਰਕਿਰਿਆ ਨੂੰ ਅੱਗੇ ਵਧਉਂਦੇ ਹੋਏ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਵਿਚ ਇਕ ਪ੍ਰਮੁੱਖ ਕੰਪਨੀ ਵੱਲੋਂ ਸਕੂਲ 'ਚ 3 ਲੱਖ ਰੁਪਏ ਦੀ ਲਾਗਤ ਨਾਲ ਡਿਜ਼ੀਟਲ ਸਮਾਰਟ ਬੋਰਡ ਲਾਇਆ ਗਿਆ ਹੈ। ਸਕੂਲ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਕੰਪਨੀ ਦੇ ਜੀ. ਐੱਮ. ਸਾਹਾ, ਹੈੱਡ ਗਣੇਸ਼ ਸਿੰਘ ਅਤੇ ਐੱਚ. ਆਰ. ਮੈਨੇਜਰ ਅਨੁਜ ਕੁਮਾਰ ਵੱਲੋਂ ਡਿਜ਼ੀਟਲ ਸਮਾਰਟ ਬੋਰਡ ਦਾ ਉਦਘਾਟਨ ਕਰਦੇ ਹੋਏ ਇਸ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।
ਸੇਖੋਂ ਨੇ ਦੱਸਿਆ ਕਿ ਡਿਜੀਟਲ ਸਮਾਰਟ ਬੋਰਡ ਲਾਉਣ ਵਾਲਾ ਸਰਕਾਰੀ ਪ੍ਰਇਮਰੀ ਸਕੂਲ ਸੁਖਧੀਰ ਨਗਰ ਪੰਜਾਬ ਦਾ ਪਹਿਲਾ ਸਕੂਲ ਹੈ। ਇਸ ਦੀ ਲਾਗਤ 3 ਲੱਖ ਰੁਪਏ ਹੈ। ਇਸ 'ਚ ਕਲਾਸ ਪਹਿਲੀ ਤੋਂ ਦਸਵੀਂ ਤੱਕ ਸੀ. ਬੀ. ਐੱਸ. ਈ. ਬੋਰਡ ਦਾ ਸਿਲੇਬਸ ਮੁਹੱਈਆ ਹੈ। ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਜੋੜਨ ਅਤੇ ਸਕੂਲ ਦੇ ਨਾਲ ਜੋੜਨ ਲਈ ਇਹ ਵਿਸ਼ੇਸ਼ ਯੋਗਦਾਨ ਦੇਵੇਗਾ। ਇਸ ਬੋਰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਕ੍ਰੀਨ ਟੱਚ ਹੈ ਅਤੇ 5ਵੀਂ ਪਾਸ ਕਰਨ ਉਪਰੰਤ ਵੀ ਵਿਦਿਆਰਥੀ 10ਵੀਂ ਕਲਾਸ ਤੱਕ ਆਉਣ ਵਾਲੀ ਮੁਸ਼ਕਿਲਾਂ ਨੂੰ ਇਸ ਰਾਹੀਂ ਦੂਰ ਕਰ ਸਕਦੇ ਹਨ। ਇਸ ਮੌਕੇ ਬੀ. ਪੀ. ਈ. ਓ. ਆਸ਼ਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
14ਵੇਂ ਦਿਨ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਰਹੀ ਘੱਟ
NEXT STORY