ਜਲੰਧਰ (ਪੁਨੀਤ) : ਦਿਲਕੁਸ਼ਾ ਮਾਰਕੀਟ ਵਿਚ ਬੀਤੇ ਦਿਨੀਂ ਰਿੰਕੂ ਮੈਡੀਕੋਜ਼ ਦੇ ਮਾਲਕ ਸੰਦੀਪ ਆਹੂਜਾ ’ਤੇ ਤਲਵਾਰ ਨਾਲ ਹੋਏ ਹਮਲੇ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜੋ ਕਿ ਦੁਕਾਨ ਦੇ ਅੰਦਰ ਦੀ ਹੈ। ਇਸ ਮਾਮਲੇ ਵਿਚ ਥਾਣਾ ਨੰਬਰ 4 ਵਿਚ ਪਰਚਾ ਦਰਜ ਕੀਤਾ ਗਿਆ ਹੈ, ਜਿਸ ਵਿਚ ਅਣਪਛਾਤੇ ਹਮਲਾਵਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਜ਼ਖ਼ਮੀ ਸੰਦੀਪ ਆਹੂਜਾ ਪੁੱਤਰ ਵਿਪਲ ਆਹੂਜਾ ਵਾਸੀ ਨਿਜਾਤਮ ਨਗਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਨੰਬਰ 4 ਵਿਚ ਐੱਫ. ਆਈ. ਆਰ. ਨੰਬਰ 33 ਦਰਜ ਕੀਤੀ ਗਈ ਹੈ, ਜਿਸ ਵਿਚ ਬੀ. ਐੱਨ. ਐੱਸ. ਦੀ ਧਾਰਾ 115 (2), 118 (1) ਅਤੇ 131 ਤਹਿਤ ਮਾਮਲਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ
ਮੰਗਲਵਾਰ ਸ਼ਾਮ ਨੂੰ 7.45 ਵਜੇ ਦੇ ਕਰੀਬ ਸੰਦੀਪ ਆਹੂਜਾ ਆਪਣੀ ਦੁਕਾਨ ’ਚ ਬੈਠਾ ਸੀ ਕਿ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਦੁਕਾਨ ਵਿਚ ਵੜਿਆ ਅਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੀ ਵੀਡੀਓ ਵੀ ਪੁਲਸ ਨੂੰ ਮੁਹੱਈਆ ਕਰਵਾਈ ਗਈ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਵਿਅਕਤੀ ਨੇ ਦੁਕਾਨ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਸੰਦੀਪ ਆਹੂਜਾ ’ਤੇ ਤਲਵਾਰ ਨਾਲ ਹਮਲਾ ਕੀਤਾ। ਕੁੱਲ 2 ਵਾਰ ਕੀਤੇ ਗਏ ਅਤੇ ਇਸ ਤੋਂ ਬਾਅਦ ਸੰਦੀਪ ਉਸ ਦੇ ਪਿੱਛੇ ਭੱਜਿਆ ਅਤੇ ਮੁਲਜ਼ਮ ਭੀੜ-ਭਾੜ ਵਾਲੇ ਬਾਜ਼ਾਰ ਵਿਚ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਤੋਂ ਪਹਿਲਾਂ ਜੋ ਵੀਡੀਓ ਸਾਹਮਣੇ ਆਈ ਸੀ, ਉਸ ਵਿਚ ਮੁਲਜ਼ਮ ਤਾਂ ਨਜ਼ਰ ਆ ਰਿਹਾ ਸੀ ਪਰ ਉਹ ਵੀਡੀਓ ਬਾਹਰ ਦੇ ਕੈਮਰੇ ਦੀ ਸੀ ਪਰ ਅੱਜ ਅੰਦਰ ਦੇ ਕੈਮਰੇ ਦੀ ਵੀਡੀਓ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਭਿਆਨਕ ਰੇਲ ਹਾਦਸਾ: ਟ੍ਰੇਨ ਦੀ ਲਪੇਟ 'ਚ ਆਉਣ ਨਾਲ 5 ਲੋਕਾਂ ਦੀ ਦਰਦਨਾਕ ਮੌਤ
ਘਟਨਾਕ੍ਰਮ ਨੂੰ ਲੈ ਕੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਉਥੇ ਹੀ ਪੀੜਤ ਪਰਿਵਾਰ ਨਾਲ ਵੀ ਸੰਵੇਦਨਾ ਜਤਾਈ। ਉਨ੍ਹਾਂ ਕਿਹਾ ਕਿ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤਕ ਇਹ ਮਾਮਲਾ ਸ਼ਾਂਤ ਨਹੀਂ ਹੋਵੇਗਾ ਅਤੇ ਉਹ ਚੁੱਪ ਨਹੀਂ ਬੈਠਣਗੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਨਵਦੀਪ ਮਦਾਨ ਨੈਡੀ, ਕੈਸ਼ੀਅਰ ਨਿਸ਼ਾਂਤ ਚੋਪੜਾ, ਸੰਜੀਵ ਪੁਰੀ, ਰੋਹਿਤ ਛਾਬੜਾ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਡੀਆਂ 'ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਅਕਾਲੀ ਦਲ ਦਾ ਹੱਲਾ-ਬੋਲ, ਕਿਸਾਨਾਂ ਦੀ ਖੱਜਲ-ਖੁਆਰੀ 'ਤੇ ਸਰਕਾਰ ਨੂੰ ਘੇਰਿਆ
NEXT STORY