ਨੂਰਪੁਰਬੇਦੀ (ਕੁਲਦੀਪ) : ਪੰਜਾਬ ਦੇ ਨਾਮੀ ਬਦਮਾਸ਼ ਦਿਲਪ੍ਰੀਤ ਸਿੰਘ ਢਾਹਾਂ ਨੂੰ ਬੀਤੇ ਦਿਨ ਸਾਲ 2012 ਦੇ ਲੜਾਈ ਝਗੜੇ ਤੇ ਕੁੱਟਮਾਰ ਦੇ ਮੁਕੱਦਮੇ 'ਚ ਮਾਣਯੋਗ ਅਦਾਲਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ ਵਿਚ ਅਦਾਲਤ ਵਲੋਂ ਉਸ ਨੂੰ ਬਰੀ ਕਰ ਦਿੱਤਾ ਗਿਆ। ਪੁਲਸ ਥਾਣਾ ਨੂਰਪੁਰਬੇਦੀ ਵਿਖੇ ਐੱਫ. ਆਈ. ਆਰ ਨੰਬਰ 134 ਤਹਿਤ ਦਰਜ ਹੋਏ ਇਸ ਮੁਕੱਦਮੇ 'ਚ ਕਥਿਤ ਮੁਲਜ਼ਮ ਦਿਲਪ੍ਰੀਤ ਸਿੰਘ ਨੂੰ ਭਾਰੀ ਸੁਰੱਖਿਆ ਹੇਠ ਮਾਣਯੋਗ ਜੱਜ ਰਾਜਕਰਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਜੱਜ ਨੇ ਦਿਲਪ੍ਰੀਤ ਸਿੰਘ ਸਮੇਤ ਸਾਰੇ 7 ਮੁਲਜ਼ਮਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਦੇ ਖਿਲਾਫ ਪੰਜਾਬ ਅਤੇ ਬਾਹਰੇ ਰਾਜਾਂ 'ਚ ਵੱਖ-ਵੱਖ ਧਰਾਵਾਂ ਹੇਠ ਕਈ ਮੁਕੱਦਮੇ ਚੱਲ ਰਹੇ ਹਨ ਜੋ ਕਿ ਵਿਚਾਰ ਅਧੀਨ ਹਨ।
ਇਹ ਸੀ ਮਾਮਲਾ
ਸਾਲ 2012 'ਚ ਥਾਣਾ ਨੂਰਪੁਰਬੇਦੀ ਵਿਖੇ ਬਲਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਤਖਤਗੜ੍ਹ ਦੇ ਬਿਆਨਾਂ ਦੇ ਆਧਾਰ 'ਤੇ ਦਿਲਪ੍ਰੀਤ ਸਿੰਘ ਢਾਹਾਂ ਅਤੇ ਉਸ ਦੇ 6 ਸਾਥੀਆਂ 'ਤੇ ਮੁਕੱਦਮਾ ਨੰਬਰ 134 ਧਾਰਾ 323,324 ਕੁੱਟਮਾਰ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਬੀਤੇ ਦਿਨ ਦਿਲਪ੍ਰੀਤ ਸਿੰਘ ਢਾਹਾਂ ਨੂੰ ਬਾਕੀ ਸਾਥੀਆਂ ਸਮੇਤ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਦਿਲਪ੍ਰੀਤ ਸਮੇਤ ਇਸ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ।
GNDU ਦੀ ਗੋਲਡਨ ਜੁਬਲੀ 'ਤੇ ਪਹੁੰਚਣਗੇ ਮੁੱਖ ਮੰਤਰੀ, ਵੰਡਣਗੇ ਡਿਗਰੀਆਂ
NEXT STORY