ਗਿੱਦੜਬਾਹਾ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਆਏ ਆਗੂ ਡਿੰਪੀ ਢਿੱਲੋਂ ਨੇ ਅੱਜ ਲਾਈਵ ਆ ਕੇ ਬੀਤੇ ਦਿਨੀਂ ਹੋਏ ਜੁਆਇਨਿੰਗ ਪ੍ਰੋਗਰਾਮ ਵਿਚ ਰਹੀਆਂ ਖ਼ਾਮੀਆਂ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਅਤੇ ਉੱਥੇ ਪਹੁੰਚਣ ਵਾਲੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਮੰਡੀਆਂ ਹੋਣਗੀਆਂ ਬੰਦ! ਆੜ੍ਹਤੀਆਂ ਨੇ ਕਰ 'ਤਾ ਵੱਡਾ ਐਲਾਨ
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ 'ਆਪ' ਵਿਚ ਸ਼ਾਮਲ ਹੋਣ ਮੌਕੇ ਕਰਵਾਏ ਗਏ ਸਮਾਗਮ ਵਿਚ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਮੇਰੇ 'ਤੇ ਭਰੋਸਾ ਕਰ ਕੇ ਇਕਮੁੱਠ ਹੋ ਕੇ ਉੱਥੇ ਆਏ, ਉਨ੍ਹਾਂ ਦਾ ਮੈਂ ਸਾਰੀ ਜ਼ਿੰਦਗੀ ਸ਼ੁਕਰਗੁਜ਼ਾਰ ਰਹਾਂਗਾ। ਉਨ੍ਹਾਂ ਕਿਹਾ ਕਿ ਤੁਹਾਡੇ ਸਾਰਿਆਂ ਕਰਕੇ ਮੈਂ ਹਾਂ, ਮੇਰੇ ਕਰਕੇ ਤੁਸੀਂ ਨਹੀਂ।
ਇਸ ਦੇ ਨਾਲ ਹੀ ਡਿੰਪੀ ਢਿੱਲੋਂ ਨੇ ਕਿਹਾ ਕਿ ਤੁਹਾਡੇ ਇੰਨੇ ਪਿਆਰ-ਸਤਿਕਾਰ ਅੱਗੇ ਸਾਡੇ ਇੰਤਜ਼ਾਮ ਘੱਟ ਪੈ ਗਏ, ਇਸ ਲਈ ਮੈਂ ਸਾਰਿਆਂ ਤੋਂ ਮੁਆਫ਼ੀ ਚਾਹਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਸਖ਼ਤ ਹੋਣ ਕਾਰਨ ਕਈ ਸੱਜਣਾਂ ਨੂੰ ਉੱਥੇ ਬਣਦਾ ਇੱਜ਼ਤ ਮਾਨ ਨਹੀਂ ਦਿੱਤਾ ਗਿਆ, ਉਹ ਇਸ ਗੱਲ ਦਾ ਗੁੱਸਾ ਨਾ ਕਰਨ। ਜੇਕਰ ਕਿਸੇ ਦਾ ਗੁੱਸਾ ਗਿਲ਼ਾ ਹੈ ਤਾਂ ਮੇਰੀ ਝੋਲੀ ਪਾ ਦਿਓ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਨਾ ਪਿਆਰ ਦੇਣ ਲਈ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਉਹ ਇਸ ਪਿਆਰ ਨੂੰ ਹੋਰ ਵਧਾਉਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫਾਇਰਿੰਗ! ਕਾਂਗਰਸੀ ਵਿਧਾਇਕ ਦੇ ਕਰੀਬੀ ਲੀਡਰ ਦੇ ਘਰ 'ਤੇ ਚੱਲੀਆਂ ਗੋਲ਼ੀਆਂ
ਇੱਥੇ ਦੱਸ ਦਈਏ ਕਿ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਵਿਖੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ। ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
NEXT STORY