ਤਲਵੰਡੀ ਸਾਬੋ(ਮੁਨੀਸ਼)-ਇਤਿਹਾਸਕ ਨਗਰੀ ਤਲਵੰਡੀ ਸਾਬੋ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਾਏ ਗਏ ਸੀਵਰੇਜ ਸਿਸਟਮ ਸਹੂਲਤਾਂ ਦੀ ਜਗ੍ਹਾ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ। ਸੀਵਰੇਜ ਬੰਦ ਹੋਣ ਕਰ ਕੇ ਸੜਕਾਂ ’ਤੇ ਫੈਲਿਆ ਗੰਦਾ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸ਼ਹਿਰ ਵਾਸੀਅਾਂ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇਣ ਤੋਂ ਬਾਅਦ ਵੀ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਸ਼ਹਿਰ ਨੂੰ ਭਾਵੇਂ ਇਤਿਹਾਸਕ ਨਗਰੀ ਦਾ ਦਰਜਾ ਮਿਲਿਆ ਹੋਣ ਕਰ ਕੇ ਸ਼ਹਿਰ ’ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਇਆ ਗਿਆ ਸੀ, ਜਿਸ ਨਾਲ ਸ਼ਹਿਰ ਦੀ ਗੰਦਗੀ ਦੂਰ ਹੋ ਕੇ ਸ਼ਹਿਰ ਦੀ ਸੁੰਦਰਤਾ ਬਰਕਰਾਰ ਰਹੇ ਪਰ ਸੀਵਰੇਜ ਸਿਸਟਮ ਲੋਕਾਂ ਲਈ ਪਿਛਲੇ ਕੁੱਝ ਸਮੇਂ ਦੌਰਾਨ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਗੁਰੂ ਗੋਬਿੰਦ ਸਿੰਘ ਮਾਰਗ ਦਾ ਬੁਰਾ ਹਾਲ
ਤਲਵੰਡੀ ਸਾਬੋ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਰੋਜ਼ਾਨਾ ਸੀਵਰੇਜ ਓਵਰਫਲੋਅ ਹੋਣ ਕਰ ਕੇ ਸੜਕ ’ਤੇ ਪਾਣੀ ਖੜ੍ਹਾ ਰਹਿੰਦਾ ਹੈ। ਖੜ੍ਹੇ ਪਾਣੀ ਕਰ ਕੇ ਸੜਕਾਂ ਵੀ ਟੁੱਟ ਚੁੱਕੀਆਂ ਹਨ ਤੇ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਇਸ ਸੜਕ ਦੀ ਖਸਤਾ ਹਾਲਤ ਹੋਣ ਕਰ ਕੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਰਾਮਾਂ ਤੇ ਸੰਗਤ ਰੋਡ ਤੋਂ ਲੰਘਣਾ ਮੁਸ਼ਕਲ
ਤਲਵੰਡੀ ਸਾਬੋ ਦੀ ਸੰਗਤ ਰੋਡ ਦਾ ਵੀ ਬਹੁਤ ਬੁਰਾ ਹਾਲ ਹੈ। ਇਥੋਂ ਲੰਘਣ ਵਾਲੇ ਲੋਕਾਂ ਦਾ ਸੀਵਰੇਜ ਦਾ ਗੰਦਾ ਪਾਣੀ ਸਵਾਗਤ ਕਰਦਾ ਹੈ, ਜਦੋਂ ਕਿ ਰਾਮਾਂ ਰੋਡ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ। ਲੋਕਾਂ ਵੱਲੋਂ ਵਾਰ-ਵਾਰ ਸੀਵਰੇਜ ਵਿਭਾਗ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਵਿਸਾਖੀ ਮੌਕੇ ਜ਼ਰੂਰ ਸਫਾਈ ਕੀਤੀ ਗਈ ਪਰ ਹੁਣ ਫਿਰ ਪੂਰੇ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਹੈ। ਸ਼ਹਿਰ ਵਾਸੀਅਾਂ ਦਾ ਕਹਿਣਾ ਹੈ ਕਿ ਤਲਵੰਡੀ ਸਾਬੋ ’ਚ ਜਦੋਂ ਦੀ ਨਵੀਂ ਨਗਰ ਪੰਚਾਇਤ ਬਣੀ ਹੈ, ਸੀਵਰੇਜ ਦਾ ਬੁਰਾ ਹਾਲ ਹੈ।
ਅਧਿਕਾਰੀ ਨਹੀਂ ਚੁੱਕਦੇ ਫੋਨ
ਜਦੋਂ ਮਾਮਲੇ ਸਬੰਧੀ ਸੀਵਰੇਜ ਬੋਰਡ ਦੇ ਐੱਸ. ਡੀ. ਨਾਲ ਉਨ੍ਹਾਂ ਦੇ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਆਪਣਾ ਫੋਨ ਉਠਾਉਣ ਦੀ ਜ਼ਹਿਮਤ ਨਹੀਂ ਕੀਤੀ। ਪਰ ਜਦੋਂ ਜੇ. ਈ. ਮੁਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅਜੇ ਨਵਾਂ ਹੀ ਆਇਆ ਹਾਂ।
ਅਕਾਲ ਤਖ਼ਤ ਐਕਸਪ੍ਰੈੱਸ ਅੱਗੇ ਔਰਤ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
NEXT STORY