ਪਟਿਆਲਾ/ਸਨੌਰ (ਮਨਦੀਪ ਜੋਸਨ) : ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਹਤ ਵਿਭਾਗ ਇਸ ਵਾਰ ਫਿਰ ਕੁੰਭਕਰਨੀ ਨੀਂਦ ਸੁੱਤਾ ਹੈ। ਡੇਂਗੂ ਦੇ ਕਹਿਰ ਨੇ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ। ਲੰਘੇ ਕੱਲ ਅਤੇ ਅੱਜ ਵੀ ਇਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਹ ਸਰਕਾਰੀ ਅੰਕੜੇ ਹਨ, ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵਧ ਹਨ। ਪਟਿਆਲਾ ਸ਼ਹਿਰ ’ਚ ਹੁਣ ਤੱਕ 202 ਕੇਸ ਆ ਚੁੱਕੇ ਹਨ, ਜਦੋਂ ਕਿ 88 ਕੇਸ ਰੂਰਲ ਪੇਂਡੂ ਇਲਾਕਿਆਂ ’ਚ ਆ ਚੁੱਕੇ ਹਨ। ਹਾਲਾਂਕਿ ਸਿਹਤ ਵਿਭਾਗ ਦਾਅਵੇ ਕਰ ਰਿਹਾ ਹੈ ਕਿ ਉਹ ਹਰ ਰੋਜ਼ ਚੈਕਿੰਗ ਕਰ ਰਿਹਾ ਹੈ ਪਰ ਜੇਕਰ ਚੈਕਿੰਗ ਹੋ ਰਹੀ ਹੈ ਤਾਂ ਡੇਂਗੂ ਦਾ ਡੰਗ ਕਿਉਂ ਵੱਧ ਰਿਹਾ ਹੈ। ਲੋਕ ਟਾਈਫਾਈਡ ਦੇ ਵੀ ਸ਼ਿਕਾਰ ਵੀ ਹੋ ਰਹੇ ਹਨ। ਇਸ ਨਾਲ ਲਗਾਤਾਰ ਲੋਕਾਂ ਦੇ ਸੈੱਲ ਘੱਟ ਰਹੇ ਹਨ ਅਤੇ ਇਹ ਲੋਕਾਂ ਨੂੰ 15-15 ਦਿਨਾਂ ਤੱਕ ਮੰਜੇ ਨਾਲ ਲਾ ਕੇ ਰੱਖਦਾ ਹੈ। ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਲਈ ਸਿਹਤ ਵਿਭਾਗ ਨੂੰ ਜਾਗਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੱਦ ਹੋ ਗਈਆਂ ਛੁੱਟੀਆਂ, ਮੁਲਾਜ਼ਮਾਂ ਲਈ ਜਾਰੀ ਹੋ ਗਏ ਨਵੇਂ ਹੁਕਮ
ਸਫਾਈ ਨਾ ਹੋਣ ਕਾਰਨ ਫੈਲ ਰਹੀ ਬੀਮਾਰੀ
ਡੇਂਗੂ ਦਾ ਮੁੱਖ ਕਾਰਨ ਸਫਾਈ ਨਾ ਹੋਣਾ ਹੈ। ਪਲਾਟਾਂ ਆਦਿ ’ਚ ਖੜ੍ਹਾ ਪਾਣੀ, ਗੰਦਗੀ ਡੇਂਗੂ ਨੂੰ ਜਨਮ ਦੇ ਰਹੀ ਹੈ। ਡੇਂਗੂ ਦਾ ਲਾਰਵਾ ਲਗਾਤਾਰ ਵਧ ਰਿਹਾ ਹੈ ਪਰ ਇਸ ਨੂੰ ਨਸ਼ਟ ਕਰਨ ਲਈ ਸਿਹਤ ਵਿਭਾਗ ਦੀਆਂ ਬਹੁਤੀਆਂ ਟੀਮਾਂ ਤਾਇਨਾਤ ਨਹੀਂ ਹਨ। ਜੇਕਰ ਸਹੀ ਢੰਗ ਨਾਲ ਆਲੇ-ਦੁਆਲੇ ਸਫਾਈ ਹੋਵੇ, ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ, ਦਵਾਈ ਦਾ ਛਿੜਕਾਅ ਹੋਵੇ ਤਾਂ ਡੇਂਗੂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਪਿਛਲੇ ਦਿਨੀਂ ਜ਼ਿਲਾ ਪ੍ਰਸ਼ਾਸਨ ਨੇ ਵੀ ਪਲਾਟਾਂ ਆਦਿ ਦੀ ਸਫਾਈ ਦੇ ਆਦੇਸ਼ ਦਿੱਤੇ ਸਨ ਪਰ ਉਹ ਲਾਗੂ ਨਹੀਂ ਹੋ ਸਕੇ ਹਨ। ਸ਼ਹਿਰ ਦੀ ਸਫਾਈ ਦਾ ਵੀ ਕੋਈ ਬਹੁਤਾ ਵਧੀਆ ਹਾਲ ਨਹੀਂ ਹੈ।
ਇਹ ਵੀ ਪੜ੍ਹੋ : ਬਟਾਲਾ ਤੋਂ ਬਾਅਦ ਪੰਜਾਬ ਦਾ ਇਕ ਹੋਰ ਵੱਡਾ ਸ਼ਹਿਰ ਹੋ ਗਿਆ ਬੰਦ
ਚੌਕਸੀ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦੈ : ਡਾ. ਜੋਸ਼ੀ
ਗੱਲਬਾਤ ਕਰਦਿਆਂ ਉੱਘੇ ਮੈਡੀਕਲ ਮਾਹਿਰ ਡਾ. ਅਸੋਕ ਜੋਸ਼ੀ ਨੇ ਆਖਿਆ ਕਿ ਲੋਕਾਂ ਨੂੰ ਆਪਣਾ ਖਿਆਲ ਆਪ ਵੀ ਰੱਖਣਾ ਚਾਹੀਦਾ ਹੈ ਤਾਂ ਜੋ ਅਜਿਹੀ ਬਿਮਾਰੀਆਂ ਤੋਂ ਬਚਾਅ ਹੋ ਸਕੇ। ਉਨ੍ਹਾਂ ਆਖਿਆ ਕਿ ਮੌਸਮ ਬਦਲ ਰਿਹਾ ਹੈ। ਇਸ ਨਾਲ ਵਾਇਰਲ ਦੇ ਕੇਸ ਬਹੁਤ ਆ ਰਹੇ ਹਨ। ਸਵੇਰੇ-ਸ਼ਾਮ ਠੰਡ ਹੋਣ ਕਾਰਨ ਲੋਕ ਉਸ ਅਨੁਸਾਰ ਕੱਪੜੇ ਨਹੀਂ ਪਾਉਂਦੇ ਤੇ ਵਾਇਰਲ ਦੀ ਜਕੜ ’ਚ ਆਉਂਦੇ ਹਨ। ਵਾਇਰਲ ਡੇਂਗੂ ਜਾਂ ਡਾਇਰੀਆ ’ਚ ਕਨਵਰਟ ਹੋ ਜਾਂਦਾ ਹੈ। ਲੋਕਾਂ ਨੂੰ ਮੌਸਮ ਦਾ ਬੇਹੱਦ ਧਿਆਨ ਰੱਖਣਾ ਚਾਹੀਦਾ ਹੈ ਤੇ ਸਵੇਰੇ ਸਮੇਂ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਇਸ ਪ੍ਰਤੀ ਜਾਗਰੂਕਤਾ ਦੀ ਬੇਹੱਦ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਸ਼ਹਿਰ ਪੂਰੀ ਤਰ੍ਹਾਂ ਹੋ ਗਿਆ ਬੰਦ, ਸੜਕਾਂ 'ਤੇ ਪੱਸਰਿਆ ਸੰਨਾਟਾ
ਸਫਾਈ ਪੱਖੋਂ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ : ਜਸਪ੍ਰੀਤ ਭਾਟੀਆ
ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਉੱਘੇ ਸਮਾਜ-ਸੇਵਕ ਜਸਪ੍ਰੀਤ ਭਾਟੀਆ ਨੇ ਆਖਿਆ ਕਿ ਸਫਾਹੀ ਪੱਖੋਂ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹਨ, ਜਿਸ ਕਾਰਨ ਡਾਇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਹ ਬਿਮਾਰੀਆਂ ਸਿੱਧੇ ਤੌਰ ’ਤੇ ਸਫਾਈ ਨਾਲ ਜੁੜੀਆਂ ਹਨ। ਜੇਕਰ ਸਫਾਈ ਨਹੀਂ ਹੋਵੇਗੀ ਤਾਂ ਬਿਮਾਰੀਆਂ ਵਧਣਗੀਆਂ। ਇਨ੍ਹਾਂ ਨੂੰ ਨੱਥ ਪਾਉਣ ਲਈ ਸਭ ਤੋਂ ਵਧ ਸਫਾਈ ਦੀ ਲੋੜ ਹੈ।
ਇਹ ਵੀ ਪੜ੍ਹੋ : ਸਾਰੇ ਸਕੂਲਾਂ ਲਈ ਸਖ਼ਤ ਹਦਾਇਤਾਂ ਜਾਰੀ, 15 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ
ਮੰਤਰੀ ਦੇ ਜ਼ਿਲੇ ’ਚ ਵੀ ਸਿਹਤ ਸੇਵਾਵਾਂ ਹਾਲੋਂ-ਬੇਹਾਲ : ਸੰਜੀਵ ਕਾਲੂ
ਪਟਿਆਲਾ ਦੇ ਮੌਜੂਦਾ ਕੌਂਸਲਰ ਤੇ ਦਿਹਾਤੀ ਹਲਕੇ ਦੇ ਸੀਨੀਅਰ ਕਾਂਗਰਸੀ ਨੇਤਾ ਸੰਜੀਵ ਸ਼ਰਮਾ ਕਾਲੂ ਨੇ ਆਖਿਆ ਕਿ ਸਿਹਤ ਮੰਤਰੀ ਦੇ ਜ਼ਿਲੇ ਅੰਦਰ ਸਿਹਤ ਸੇਵਾਵਾਂ ਹਾਲੋਂ-ਬੇਹਾਲ ਹਨ। ਉਨ੍ਹਾਂ ਆਖਿਆ ਕਿ ਸਿਰਫ ਕਾਗਜ਼ਾਂ ਦੇ ਅੰਕੜਿਆਂ ’ਚ ਹੀ ਦਾਅਵੇ ਕੀਤੇ ਜਾ ਰਹੇ ਹਨ। ਅਸਲ ’ਚ ਸਥਿਤੀ ਇਸ ਤੋਂ ਪੂਰੀ ਤਰ੍ਹਾਂ ਉਲਟ ਹੈ। ਜੇਕਰ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਆਪਣੇ ਜ਼ਿਲੇ ਵੱਲ ਵੀ ਸਹੀ ਢੰਗ ਨਾਲ ਧਿਆਨ ਦੇਣ ਤਾਂ ਡੇਂਗੂ, ਡਾਇਰੀਆ ਵਰਗੀਆਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ 'ਚ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ, ਵਿਦਿਆਰਥੀਆਂ ਦੀ ਕਲਾਸ ਲਗਾ ਰਿਹਾ ਸੀ ਅਧਿਆਪਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਰਨਤਾਰਨ ਜ਼ਿਮਨੀ ਚੋਣ ਲਈ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ
NEXT STORY