ਮਲੋਟ (ਜੁਨੇਜਾ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇਕ ਬੇਹੱਦ ਖ਼ੌਫ਼ਨਾਕ ਵਾਰਦਾਤ ਵਾਪਰੀ ਹੈ, ਜਿੱਥੋਂ ਦੇ ਪਿੰਡ ਕਿੱਲਿਆਂਵਾਲੀ ਵਿਖੇ ਜਗਰਾਤੇ ਵਿਚ ਸ਼ਰਾਬ ਪੀ ਕੇ ਹੁੱਲੜਬਾਜ਼ੀ ਨੂੰ ਲੈ ਕੇ ਵਿਵਾਦ ਤੋਂ ਬਾਅਦ ਉਕਤ ਵਿਅਕਤੀਆਂ ਨੇ ਘਰ ਆ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਨੌਜਵਾਨ ਸਮੇਤ ਦੋ ਜਣਿਆਂ ਨੂੰ ਸੱਟਾਂ ਮਾਰੀਆਂ। ਇਸ ਦੌਰਾਨ ਜ਼ਿਆਦਾ ਜ਼ਖ਼ਮੀ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਬਾਕੀ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਮਗਰੋਂ ਥਾਣਾ ਕਿੱਲਿਆਂਵਾਲੀ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਥਾਣਾ ਕਿੱਲਿਆਂਵਾਲੀ ਗੁਰਦੀਪ ਸਿੰਘ ਨੇ ਦੱਸਿਆ ਕਿ ਰਾਣੀ ਪਤਨੀ ਭਿੰਦਰ ਸਿੰਘ ਵਾਸੀ ਮਹਾਸ਼ਾ ਮੁਹੱਲਾ ਪਿੰਡ ਕਿੱਲਿਆਂਵਾਲੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ 6 ਦਸੰਬਰ ਨੂੰ ਸ਼ਾਮ ਨੂੰ ਉਸ ਦਾ ਗੋਦ ਲਿਆ ਲੜਕਾ ਵਿਕਰਮ ਸਿੰਘ ਘਰ ਵਿਚ ਸੀ, ਜਿਸ ਨੂੰ ਕਿਸੇ ਨੇ ਬਾਹਰੋਂ ਆਵਾਜ਼ ਮਾਰੀ।
ਇਹ ਵੀ ਪੜ੍ਹੋ- ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ 'ਖੋਹੇ' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਜਦੋਂ ਉਹ ਬਾਹਰ ਗਿਆ ਤਾਂ ਪਿੰਡ ਦੇ ਹੀ ਗੁੱਗੂ ਪੁੱਤਰ ਰੌਸ਼ਨ ਸਿੰਘ, ਇੰਦਰ ਸਿੰਘ ਪੁੱਤਰ ਸ਼ਿਵਰਾਜ ਸਿੰਘ, ਹਿੰਮਤ ਸਿੰਘ ਪੁੱਤਰ ਤਰਸੇਮ ਸਿੰਘ, ਲਵਪ੍ਰੀਤ ਸਿੰਘ ਪੁੱਤਰ ਮੰਗਾ ਸਿੰਘ, ਮੱਤੀ ਪੁੱਤਰ ਕਜਰੋ, ਵਿਸ਼ਾਲ ਪੁੱਤਰ ਰਾਜਾ ਸਿੰਘ, ਨਵੀ ਉਰਫ ਭੋਲਾ ਪੁੱਤਰ ਵਕੀਲ ਸਿੰਘ ਅਤੇ ਗੁਰਵਿੰਦਰ ਸਿੰਘ ਗੁੱਗੂ ਪੁੱਤਰ ਸੁਖਜੀਤ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਕਰਮ ਸਿੰਘ ’ਤੇ ਹਮਲਾ ਕਰ ਦਿੱਤਾ। ਵਿਕਰਮ ਸਿੰਘ ਵਲੋਂ ਜਾਨ ਬਚਾਉਣ ਲਈ ਰੌਲਾ ਪਾਉਣ ’ਤੇ ਉਨ੍ਹਾਂ ਨੇ ਗਲੀ ਦੇ ਸ਼ਮਸ਼ੇਰ ਸਿੰਘ ਪੁੱਤਰ ਚਰਨਾ ਸਿੰਘ ਨੂੰ ਵੀ ਸੱਟਾਂ ਮਾਰੀਆਂ।
ਵਾਰਸਾਂ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰ ਕੇ ਬਠਿੰਡਾ ਰੈਫਰ ਕਰ ਦਿੱਤਾ, ਜਿਥੇ ਵਿਕਰਮ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਰੰਜਿਸ਼ ਤਹਿਤ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਪੁੱਤਰ ’ਤੇ ਕਿਰਪਾਨਾਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਜਾਨ ਗਈ।
ਐੱਸ.ਐੱਚ.ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਗਰਾਤੇ ਵਿਚ ਦਾਰੂ ਪੀ ਕੇ ਹੁੱਲੜਬਾਜ਼ੀ ਕਰਨ ਤੋਂ ਰੋਕਣ ਕਰ ਕੇ ਕਤਲ ਕੀਤਾ ਹੈ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਉਕਤ ਸਾਰੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਇਕੀ ਦੀ ਆੜ 'ਚ ਇਹ ਮਸ਼ਹੂਰ ਪੰਜਾਬੀ ਸਿੰਗਰ ਕਰ ਰਿਹਾ ਸੀ ਨਸ਼ਾ ਤਸਕਰੀ, ਪੁਲਸ ਨੂੰ ਦੇਖ...
NEXT STORY