ਜਲੰਧਰ (ਮ੍ਰਿਦੁਲ)— ਬੱਸ ਸਟੈਂਡ ਰੋਡ 'ਤੇ ਸਥਿਤ ਗਲਾਸੀ ਜੰਕਸ਼ਨ ਬੀਅਰ ਬਾਰ ਦੇ ਬਾਊਂਸਰ ਨਾਲ ਕੁੱਟਮਾਰ ਕਰਨ ਵਾਲੇ 7 ਨੌਜਵਾਨਾਂ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਲਾਸੀ ਜੰਕਸ਼ਨ ਬੀਅਰ ਬਾਰ 'ਚ ਬਤੌਰ ਬਾਊਂਸਰ ਕਾਫੀ ਦੇਰ ਤੋਂ ਕੰਮ ਕਰ ਰਿਹਾ ਹੈ। 2 ਦਿਨ ਪਹਿਲਾਂ ਉਹ ਬਾਰ 'ਚ ਕੰਮ ਕਰ ਰਿਹਾ ਸੀ ਕਿ ਬਾਰ ਦੇ ਰੈਗੂਲਰ ਕਸਟਮਰ ਵਰੁਣ, ਆਯੂਸ਼, ਗੈਰੀ ਅਤੇ ਤਿੰਨ ਹੋਰ ਅਣਪਛਾਤੇ ਨੌਜਵਾਨ ਸ਼ਰਾਬ ਮੰਗਣ ਲੱਗੇ ਅਤੇ ਨਾ ਦੇਣ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸ਼ਰਾਬ ਵੀ ਰਾਤ 11 ਵਜੇ ਤੋਂ ਬਾਅਦ ਬਾਰ ਬੰਦ ਕਰਨ ਦੇ ਸਮੇਂ ਮੰਗੀ ਅਤੇ ਨਾ ਦੇਣ 'ਤੇ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ 2 ਦਿਨਾਂ ਬਾਅਦ ਦੇਰ ਰਾਤ 7 ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਦਿੱਤਾ।
ਚੰਡੀਗੜ੍ਹ : ਜੱਜਾਂ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਦਾ ਬਣਵਾਇਆ ਸਕੈੱਚ
NEXT STORY