ਅਮਰਗੜ੍ਹ, (ਜੋਸ਼ੀ)- ਸ਼ਹਿਰ ਦੇ ਬਾਜ਼ਾਰ 'ਚ ਇਕ ਇਲੈਕਟ੍ਰਾਨਿਕ ਸਟੋਰ 'ਚੋਂ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਦੁਕਾਨ ਦੇ ਮਾਲਕ ਮੁਦੱਸਰ ਨਾਜਰ ਉਰਫ ਬੱਬੂ ਖਾਂ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸੇ ਖਾਲੀ ਪਲਾਟ ਤੋਂ ਕੰਧ ਤੋੜ ਕੇ 43 ਇੰਚ, 40 ਇੰਚ, 32 ਤੇ 48 ਇੰਚ ਦੀਆਂ 7 ਐੱਲ. ਈ. ਡੀਜ਼, 5 ਹੋਮ ਥੀਏਟਰ ਤੇ ਦੋ 25 ਲਿਟਰ ਦੇ ਗੀਜ਼ਰ ਲੈ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਦੁਕਾਨ ਦੇ ਲਾਗੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੁਟੇਜਿਜ਼ ਨੂੰ ਖੰਗਾਲਿਆ ਜਾ ਰਿਹਾ ਹੈ।
ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੇਗੀ ਅਤੇ ਵਧੀਆ ਰਾਜ ਦੇਵੇਗੀ : ਜਾਖੜ
NEXT STORY