ਲੁਧਿਆਣਾ (ਤਰੁਣ) : ਇਕ ਤਲਾਕਸ਼ੁਦਾ ਔਰਤ 'ਤੇ ਗੰਦੀ ਨਜ਼ਰ ਰੱਖਣ ਵਾਲੇ ਸ਼ਖਸ ਨੇ ਇੰਨੀ ਵੱਡੀ ਸਾਜ਼ਿਸ਼ ਰਚ ਦਿੱਤੀ ਕਿ ਕਿਸੇ ਨੂੰ ਵੀ ਸੁਣ ਕੇ ਯਕੀਨ ਨਹੀਂ ਹੋਵੇਗਾ। ਉਕਤ ਸ਼ਖ਼ਸ ਨੇ ਗਰਭਪਾਤ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਔਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ। ਫਿਲਹਾਲ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਉਕਤ ਸ਼ਖ਼ਸ ਅਤੇ ਉਸ ਦੇ ਡਾਕਟਰ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ, ਡਾ. ਨਿਰਮਲ ਸਿੰਘ ਮੁੰਡੀਆਂ ਕਲਾਂ ਵਜੋਂ ਹੋਈ ਹੈ। ਪੁਲਸ ਨੇ ਪੀੜਤ ਔਰਤ ਦੇ ਭਰਾ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਰਦੀਆਂ ਦੇ ਸਨਮੁੱਖ ਮੱਛੀ ਪਾਲਕਾਂ ਲਈ ਐਡਵਾਈਜ਼ਰੀ ਜਾਰੀ
ਪੀੜਤ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਅੰਮ੍ਰਿਤਸਰ ’ਚ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਧਿਰ ਦੇ ਨਾਲ ਝਗੜਾ ਹੋਇਆ। ਮੁਲਜ਼ਮ ਬਲਜੀਤ ਉਨ੍ਹਾਂ ਦਾ ਗੁਆਂਢੀ ਸੀ, ਜੋ ਕਿ ਮਦਦ ਕਰਨ ਦੇ ਬਹਾਨੇ ਉਨ੍ਹਾਂ ਦੇ ਨਜ਼ਦੀਕ ਆਇਆ। ਉਸ ਨੂੰ ਜ਼ਰਾ ਵੀ ਸ਼ੱਕ ਨਹੀਂ ਹੋਇਆ ਕਿ ਬਲਜੀਤ ਉਸ ਦੀ ਭੈਣ ’ਤੇ ਬੁਰੀ ਨਜ਼ਰ ਰੱਖਦਾ ਸੀ। ਉਸ ਦੀ ਭੈਣ ਦਾ ਤਲਾਕ ਹੋ ਗਿਆ। ਸਾਲ 2019 ’ਚ ਮੁਲਜ਼ਮ ਨੇ ਉਸ ਦੀ ਭੈਣ ਨੂੰ ਗੁੰਮਰਾਹ ਕੀਤਾ ਅਤੇ ਉਸ ਦਾ ਸਰੀਰਕ ਸੋਸ਼ਣ ਕੀਤਾ, ਜਿਸ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਹੈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਨਕੋਦਰ ’ਚ ਵਾਪਰੀ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਕੱਪੜਾ ਵਪਾਰੀ ਨੂੰ ਉਤਾਰਿਆ ਮੌਤ ਦੇ ਘਾਟ
ਉਲਟਾ ਮੁਲਜ਼ਮ ਬਲਜੀਤ ਨੇ ਸਾਜ਼ਿਸ਼ ਰਚਦੇ ਹੋਏ ਉਸ ਦੀ ਭੈਣ ਵੱਲੋਂ ਗਰਭਪਾਤ ਕਰਵਾਉਣ ਦੇ ਜਾਅਲੀ ਕਾਗਜ਼ਾਤ ਪੇਸ਼ ਕਰ ਕੇ ਉਸ ਬਦਨਾਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਸਪਾਲ ਅਤੇ ਉਸ ਦੇ ਗੈਂਗ ਦੇ ਖ਼ਿਲਾਫ਼ ਇਲਾਕਾ ਪੁਲਸ ਨੂੰ ਸ਼ਿਕਾਇਤ ਦਿੱਤੀ। ਪੀੜਤ ਜਸਪਾਲ ਸਿੰਘ ਦਾ ਦੋਸ਼ ਹੈ ਕਿ ਮੁਲਜ਼ਮਾਂ ਦਾ ਗੈਂਗ ਬਣਿਆ ਹੋਇਆ ਹੈ, ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਸਾਜ਼ਿਸ਼ ਤਹਿਤ ਸ਼ਿਕਾਰ ਬਣਾਉਂਦੇ ਹਨ। ਇਸ ਸਬੰਧੀ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਉੱਚ ਅਧਿਕਾਰੀਆਂ ਦੀ ਜਾਂਚ-ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮਾਂ ਦੀ ਭਾਲ ਕੀਤੀ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਵਿਖੇ ਟਰੱਕ ਨੇ ਪੁਲਸ ਦੀ ਗੱਡੀ ਨੂੰ ਮਾਰੀ ਟੱਕਰ, ਦੋ ਪੁਲਸ ਮੁਲਾਜ਼ਮ ਜ਼ਖ਼ਮੀ
NEXT STORY