ਸੁਲਤਾਨਪੁਰ ਲੋਧੀ (ਚੰਦਰ)- ਸੁਲਤਾਨਪੁਰ ਲੋਧੀ ਵਿਚ ਇਕ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਲਾਚਾਰ ਦਿਵਿਆਂਗ ਵਿਅਕਤੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿਚ ਦਿਵਿਆਂਗ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਦੀ ਇਕ ਲੱਤ ਅਤੇ ਬਾਂਹ ਜੋਕਿ ਪਹਿਲਾਂ ਹੀ ਟੁੱਟੀ ਹੋਈ ਸੀ ਪਰ ਇਸ ਤਸ਼ੱਦਦ ਵਿਚ ਉਸ ਦੀ ਦੂਜੀ ਬਾਂਹ ਵੀ ਟੁੱਟ ਗਈ।

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਾਰੀ ਘਟਨਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਬਾਹਰ ਦੀ ਹੈ। ਜਿਸ ਵੇਲੇ ਉਕਤ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਲੋਕ ਵੀ ਉੱਥੇ ਇਕੱਠੇ ਹੋ ਜਾਂਦੇ ਹਨ ਅਤੇ ਦੋਸ਼ੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੰਦੇ ਹਨ। ਜਿਸ ਤੋਂ ਬਾਅਦ ਪੀੜਿਤ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ

ਇਸ ਪੂਰੀ ਘਟਨਾ ਦੌਰਾਨ ਪੀੜਤ ਜੋ ਪਹਿਲਾਂ ਹੀ ਦਿਵਿਆਂਗ ਹੁੰਦਾ ਹੈ, ਉਸ ਦੀ ਦੂਜੀ ਬਾਂਹ ਵੀ ਟੁੱਟ ਜਾਂਦੀ ਹੈ ਅਤੇ ਸਸਰੀਰ ਦੇ ਹੋਰ ਕਈ ਹਿੱਸਿਆਂ 'ਤੇ ਸੱਟਾਂ ਦੇ ਡੂੰਘੇ ਨਿਸ਼ਾਨ ਹਨ। ਇਸ ਘਟਨਾ ਤੋਂ ਬਾਅਦ ਥਾਣਾ ਮੁਖੀ ਐੱਸ.ਐੱਚ.ਓ. ਗਗਨਦੀਪ ਸੇਖੋਂ ਦਾ ਕਹਿਣਾ ਹੈ ਕਿ ਤਫ਼ਤੀਸ਼ ਦੌਰਾਨ ਜੋ ਵੀ ਸਾਹਮਣੇ ਆਵੇਗਾ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਿਗਮ ਦੇ ਵਕੀਲ ਨੇ ਧਾਰੀ ਕੋਰਟ 'ਚ ਚੁੱਪ, ਪ੍ਰਿੰਸੀਪਲ ਸੈਕਟਰੀ ਹਾਈ ਕੋਰਟ 'ਚ ਤਲਬ
NEXT STORY