ਸ਼ਹਿਣਾ/ਭਦੌੜ (ਸਿੰਗਲਾ) : ਬਲਾਕ ਸ਼ਹਿਣਾ ਦੇ ਪਿੰਡ ਤਲਵੰਡੀ ਵਿਖੇ ਇਕ ਪਰਿਵਾਰ ਲਈ ਦੀਵਾਲੀ ਦਾ ਤਿਉਹਾਰ ਉਸ ਸਮੇਂ ਕਾਲਾ ਹੋ ਗਿਆ ਜਦੋਂ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਕੁਵੈਤ ਵਿਚ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਸਦੀ ਲਾਸ਼ ਜੱਦੀ ਪਿੰਡ ਪਹੁੰਚਣ 'ਤੇ ਸਸਕਾਰ ਕੀਤਾ ਗਿਆ। ਇਹ ਘਟਨਾ ਵਾਪਰਨ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਦਾ 23 ਸਾਲਾ ਨੌਜਵਾਨ ਸੁਖਚੈਨ ਸਿੰਘ ਪਰਿਵਾਰ ਦੇ ਮਾੜੇ ਆਰਥਿਕ ਹਾਲਾਤ ਕਾਰਨ ਕਰੀਬ ਡੇਢ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ, ਜਿਥੇ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਸਾਥੀ ਪੰਜਾਬੀ ਦੋਸਤਾਂ ਦੇ ਯਤਨਾ ਸਦਕਾ। ਉਸਦੀ ਮ੍ਰਿਤਕ ਦੇਹ ਪਿੰਡ ਪਹੁੰਚ ਸਕੀ ਹੈ। ਮ੍ਰਿਤਕ ਦਾ ਪਿੰਡ ਦੇ ਹੀ ਸ਼ਮਸ਼ਾਨਘਾਟ 'ਚ ਸਸਕਾਰ ਕਰ ਦਿੱਤਾ ਗਿਆ।
ਤਲਵੰਡੀ ਸਾਬੋ 'ਚ ਪਤੀ-ਪਤਨੀ ਨਾਲ ਵਾਪਰਿਆ ਦਰਦਨਾਕ ਹਾਦਸਾ, ਪਤੀ ਦੀ ਮੌਕੇ 'ਤੇ ਮੌਤ (ਤਸਵੀਰਾਂ)
NEXT STORY