ਮੋਹਾਲੀ (ਵੈੱਬ ਡੈਸਕ, ਕੁਲਦੀਪ) : ਮੋਹਾਲੀ ਦੇ ਖਰੜ ਇਲਾਕੇ 'ਚ ਸੰਨੀ ਇਲਕਲੇਵ ਸਥਿਤ ਇਕ ਕੋਠੀ 'ਚੋਂ 35-36 ਸਾਲ ਦੇ ਨੌਜਵਾਨ ਦੀ ਖ਼ੂਨ ਨਾਲ ਲੱਥਪਥ ਲਾਸ਼ ਮਿਲਣ ਕਾਰਨ ਹੜਕੰਪ ਮਚ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਪਰ ਫਾਰੈਂਸਿਕ ਟੀਮ ਕਰੀਬ ਡੇਢ ਘੰਟੇ ਦੀ ਦੇਰੀ ਨਾਲ ਪੁੱਜੀ, ਜਿਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਮਾਮਲਾ ਉਸ ਵੇਲੇ ਗੰਭੀਰ ਹੋ ਗਿਆ, ਜਦੋਂ ਲਾਸ਼ ਨੂੰ ਲਿਜਾਣ ਲਈ ਪੁਲਸ ਕੋਲ ਐਂਬੂਲੈਂਸ ਤੱਕ ਨਹੀਂ ਸੀ।
ਮਜਬੂਰੀ 'ਚ ਲਾਸ਼ ਨੂੰ ਇਕ ਥ੍ਰੀ-ਵ੍ਹੀਲਰ ਟੈਂਪੂ 'ਚ ਰੱਖ ਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ 'ਚ ਪਹੁੰਚਿਆ ਗਿਆ। ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਘਟਨਾ ਦੀ ਵੀਡੀਓ ਬਣਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ ਅਤੇ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
NEXT STORY