ਪਟਿਆਲਾ: ਦੀਵਾਲੀ 'ਤੇ ਘਰਾਂ ਦਾ ਹਨੇਰਾ ਦੂਰ ਕਰਨ ਲਈ ਪਾਵਰਕਾਮ ਪੂਰੀ ਤਰ੍ਹਾਂ ਤਿਆਰ ਹੈ। ਦੀਵਾਲੀ ਤੱਕ ਬਿਨਾਂ ਰੁਕਾਵਟ ਬਿਜਲੀ ਸਪਲਾਈ ਦੇ ਲਈ ਪਾਵਰਕਾਮ ਨੇ 6 ਹਜ਼ਾਰ ਲਾਈਨਮੈਨ 24 ਘੰਟੇ ਡਿਊਟੀ 'ਤੇ ਤਾਇਨਾਤ ਰਹਿਣਗੇ। ਇਨ੍ਹਾਂ 'ਚ 2 ਹਜ਼ਾਰ ਜੇ.ਈ. ਜੂਨੀਅਰ ਇੰਜੀਨੀਅਰ ਸਮੇਤ 480 ਐੱਸ.ਡੀ.ਓ. ਸ਼ਾਮਲ ਹਨ।
ਪਾਵਰਕਾਮ ਦਾ ਦਾਅਵਾ ਹੈ ਕਿ ਬਿਜਲੀ ਭੰਡਾਰਨ 'ਚ ਕੋਈ ਕਮੀ ਨਹੀਂ ਹੈ। ਦੀਵਾਲੀ 'ਤੇ ਬਿਜਲੀ ਡਿਮਾਂਡ 14 ਅਕਤੂਬਰ ਨੂੰ 6721 ਮੈਗਾਵਾਟ ਸੀ। ਇਸ ਸਾਲ ਜ਼ਿਆਦਾ ਮੀਂਹ ਹੋਣ ਦੇ ਕਾਰਨ ਠੰਢ ਵੀ ਸਮੇਂ 'ਤੇ ਆ ਜਾਣ ਨਾਲ ਬਿਜਲੀ ਦੀ ਮੰਗ 'ਚ ਕਾਫੀ ਗਿਰਾਵਟ ਰਿਕਾਰਡ ਕੀਤੀ ਹੈ। ਲਿਹਾਜਾ ਇਸ ਸਾਲ ਦੀਵਾਲੀ 'ਤੇ ਬਿਜਲੀ ਮੰਗ ਹੋਰ ਘੱਟ ਹੋਣ ਦੀ ਉਮੀਦ ਹੈ। ਡਾਇਰੈਕਟਰ ਐਡਮਿਨਿਸਟਰੇਸ਼ਨ ਇੰਜੀਨੀਅਰ ਆਰ.ਪੀ. ਪਾਂਡਵ ਨੇ ਦੱਸਿਆ ਕਿ ਪਿਛਲੇ ਦਿਨੀਂ ਸੂਬੇ ਸਮੇਤ ਗੁਆਂਢੀ ਸੂਬੇ ਹਿਮਾਚਲ 'ਚ ਹੋਈ ਵਧੀਆ ਬਾਰਸ਼ ਦੇ ਕਾਰਨ ਡੈਮੋ ਦਾ ਜਲ ਪੱਧਰ ਕਾਫੀ ਵਧ ਗਿਆ ਸੀ। ਇਸ ਨਾਲ ਬਿਜਲੀ ਉਤਪਾਦਨ ਭਾਰੀ ਮਾਤਰਾ 'ਚ ਹੋਇਆ। ਇਸ ਦੀ ਬਦੌਲਤ ਪਾਵਰਕਾਮ ਨੇ ਦੂਜੇ ਸੂਬਿਆਂ ਨੂੰ 426 ਹਜ਼ਾਰ ਮੈਗਾਵਾਟ ਬਿਜਲੀ ਵੇਚ ਕੇ ਰਿਕਾਰਡ ਕਾਇਮ ਕੀਤਾ ਸੀ। ਫਿਲਹਾਲ ਪਾਵਰਕਾਮ ਤਿਉਹਾਰੀ ਸੀਜ਼ਨ 'ਚ ਵਧਣ ਵਾਲੀ ਬਿਜਲੀ ਮੰਗ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ। ਅਜੇ ਮੌਜੂਦਾ ਸਮੇਂ ਬਿਜਲੀ ਦੀ ਮੰਗ 5 ਹਜ਼ਾਰ ਮੈਗਾਵਾਟ ਦੇ ਨੇੜੇ-ਤੇੜੇ ਚੱਲ ਰਹੀ ਹੈ। ਪਾਵਰ ਮੈਨੇਜਮੈਂਟ ਨੇ ਦੀਵਾਲੀ 'ਤੇ ਬਿਜਲੀ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਬਿਜਲੀ ਦਾ ਹੋਰ ਇੰਤਜਾਮ ਕੀਤਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਵੇਗਾ ਕਿ ਅਕਤੂਬਰ 'ਚ ਹੀ 8 ਹਜ਼ਾਰ ਤੋਂ 9 ਹਜ਼ਾਰ ਮੈਗਾਵਾਟ ਦੇ 'ਚ ਪਹੁੰਚੇਗੀ। 27 ਅਕਤੂਬਰ ਤੋਂ ਡਿਮਾਂਡ ਹੋਰ ਵੱਧਣ ਦੀ ਉਮੀਦ ਹੈ।
ਨਿਰਾਸ਼ਾ ਕਾਰਨ ਗਿਣਤੀ ਵਿਚਾਲੇ ਛੱਡ ਕੇ ਭੱਜੇ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ (ਵੀਡੀਓ)
NEXT STORY