ਮਾਨਸਾ (ਸੰਦੀਪ ਮਿੱਤਲ) : ਲੰਬੇ ਸਮੇਂ ਬਾਅਦ ਇਕ ਵਾਰ ਫਿਰ ਤੋਂ ਦੀਵਾਲੀ ਮਨਾਉਣ ਸੰਬੰਧੀ ਲੋਕਾਂ ਵਿਚ ਦੁਬਿਧਾ ਦੇਖਣ ਨੂੰ ਮਿਲ ਰਹੀ ਹੈ। ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਅਨੁਸਾਰ ਦੀਵਾਲੀ 31 ਅਕਤੂਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਵੀ 31ਅਕਤੂਬਰ ਦੀ ਸਰਕਾਰੀ ਛੁੱਟੀ ਅਨਾਊਂਸ ਕਰਕੇ ਇਸ 'ਤੇ ਮੋਹਰ ਲਗਾਈ ਗਈ ਹੈ। ਜ਼ਿਆਦਾਤਰ ਵਿਦਵਾਨ ਪੰਡਤਾਂ ਦਾ ਮੰਨਣਾ ਹੈ ਕਿ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਸ਼ਾਸਤਰਾਂ ਮੁਤਾਬਿਕ ਸ਼ੁਭ ਮਹੂਰਤ 1 ਨਵੰਬਰ ਦਾ ਬਣਦਾ ਹੈ।
ਇਸ ਸਥਿਤੀ 'ਤੇ ਵਿਚਾਰ ਚਰਚਾ ਕਰਨ ਲਈ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਪੁਜਾਰੀਆਂ ਦੀ ਇਕ ਮੀਟਿੰਗ ਬੁਲਾਈ ਗਈ। ਜਿਸ ਵਿਚ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਪ੍ਰਸ਼ਾਦ, ਸ਼੍ਰੀ ਸੰਤੋਸ਼ੀ ਮਾਤਾ ਮੰਦਰ ਦੇ ਪੁਜਾਰੀ ਪੰਡਿਤ ਪੁਨੀਤ ਸ਼ਰਮਾ, ਮਹਾਵੀਰ ਮੰਦਰ ਦੇ ਪੁਜਾਰੀ ਤਰਸੇਮ ਚੰਦ, ਗੀਤਾ ਭਵਨ ਮੰਦਰ ਦੇ ਅਮਿਤ ਸ਼ਾਸਤਰੀ,ਅੰਨਪੁਰਨਾ ਮੰਦਰ ਦੇ ਪੁਜਾਰੀ ਨਰੇਸ਼ ਸ਼ਰਮਾਂ ਨੇ ਸ਼ਾਮਿਲ ਹੋ ਕੇ ਦੱਸਿਆ ਕਿ ਦੀਵਾਲੀ ਮਨਾਉਣ ਦਾ ਸ਼ੁਭ ਮਹੂਰਤ 1 ਨਵੰਬਰ ਨੂੰ ਬਣਦਾ ਹੈ। ਇਸ ਲਈ ਫੈਸਲਾ ਕੀਤਾ ਗਿਆ ਕਿ ਮਾਨਸਾ ਸ਼ਹਿਰ ਵਾਸੀਆਂ ਵੱਲੋਂ ਦੀਵਾਲੀ ਦਾ ਤਿਉਹਾਰ ਇਕ ਨਵੰਬਰ ਨੂੰ ਮਨਾਇਆ ਜਾਵੇ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਦੇ ਮੈਂਬਰਾਂ ਸਮੇਤ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਬਲਜੀਤ ਸ਼ਰਮਾ, ਪ੍ਰਵੀਨ ਟੋਨੀ, ਸਨੀ, ਧਰਮਪਾਲ ਪਾਲੀ, ਅਮਰ ਪੀ.ਪੀ, ਕ੍ਰਿਸ਼ਨ ਬਾਂਸਲ, ਸਤੀਸ਼ ਧੀਰ, ਦਰਸ਼ਨ ਪਾਲ, ਰਾਜ ਮਿੱਤਲ, ਬਿੰਦਰਪਾਲ ਗਰਗ ਹਾਜ਼ਰ ਸਨ।
ਵੱਡੇ ਵਿਵਾਦ 'ਚ ਘਿਰਿਆ ਪੰਜਾਬ ਦਾ ਇਹ ਸਰਕਾਰੀ ਸਕੂਲ, ਪ੍ਰਿੰਸੀਪਲ ਸਸਪੈਂਡ
NEXT STORY