ਚੰਡੀਗੜ੍ਹ (ਪਾਲ)- ਦੀਵਾਲੀ ਦਾ ਤਿਉਹਾਰ ਸਭ ਲਈ ਰੌਸ਼ਨੀਆਂ ਤੇ ਖ਼ੁਸ਼ੀ ਲੈ ਕੇ ਆਉਂਦਾ ਹੈ, ਪਰ ਚੰਡੀਗੜ੍ਹ ਯੂਨੀਵਰਸਿਟੀ ’ਚ ਇੰਜੀਨੀਅਰਿੰਗ ਦੇ ਪ੍ਰੋਫੈਸਰ ਸੰਦੀਪ ਕੁਮਾਰ (37) ਦੀ ਜ਼ਿੰਦਗੀ ’ਚ ਵਾਪਰੇ ਹਾਦਸੇ ਕਾਰਨ ਉਸ ਸਣੇ ਉਸ ਦਾ ਪੂਰਾ ਪਰਿਵਾਰ ਹੀ ਖ਼ਤਮ ਹੋ ਗਿਆ। ਦੀਵਾਲੀ ਵਾਲੇ ਦਿਨ ਕਾਰ ਨੂੰ ਅੱਗ ਲੱਗਣ ਕਾਰਨ ਪ੍ਰੋਫੈਸਰ ਤੇ ਉਸ ਦੀਆਂ ਧੀਆਂ 6 ਸਾਲਾ ਮਾਸੂਮ ਪਰੀ ਤੇ 10 ਸਾਲਾ ਖ਼ੁਸ਼ੀ ਦੀ ਸੜ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਸੀ।
ਹਾਲੇ ਐਤਵਾਰ ਨੂੰ ਇਨ੍ਹਾਂ ਨਮਿੱਤ ਸੋਗ ਸਭਾ ਰੱਖੀ ਗਈ ਸੀ, ਪਰ ਇਸੇ ਦਿਨ ਬੱਚੀਆਂ ਦੀ ਮਾਂ ਲਕਸ਼ਮੀ ਵੀ ਵਿਛੋੜਾ ਦੇ ਗਈ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ’ਚ ਆਪਣੇ ਜੱਦੀ ਪਿੰਡ ਰਹਿਮਾਨ ’ਚ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਕੇ ਪਰਤਿਆ ਪੂਰਾ ਪਰਿਵਾਰ ਅਚਾਨਕ ਇਸ ਤਰ੍ਹਾਂ ਖ਼ਤਮ ਹੋ ਜਾਵੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਵਾਪਸ ਆਉਂਦਿਆਂ ਰਾਤ ਸਮੇਂ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇ ’ਤੇ ਇਕ ਢਾਬੇ ਨੇੜੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਤੇ ਪਰਿਵਾਰ ਦੇ 8 ਮੈਂਬਰ ਅੰਦਰ ਫਸ ਗਏ।
ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ
ਰਾਹਗੀਰਾਂ ਨੇ ਗੰਭੀਰ ਜ਼ਖ਼ਮੀਆਂ ਨੂੰ ਨੇੜਲੇ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪ੍ਰੋ. ਸੰਦੀਪ ਕੁਮਾਰ, ਪਰੀ ਤੇ ਖ਼ੁਸ਼ੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਜ਼ਖ਼ਮੀ ਸੁਦੇਸ਼ (57), ਲਕਸ਼ਮੀ (35) ਤੇ ਆਰਤੀ (32) ਨੂੰ ਗੰਭੀਰ ਹਾਲਤ ’ਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਸੀ, ਜਿੱਥੇ ਲਕਸ਼ਮੀ ਨੇ ਵੀ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ- ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ 'ਕਾਲ' ਬਣ ਟੱਕਰੀ 'ਰੂਬੀਕਾਨ', ਰਸਤੇ 'ਚ ਹੀ ਗੁਆਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਸ਼ਵਨਾਥ ਮੰਦਰ ਦੇ ਕੋਲ 2 ਨੌਜਵਾਨਾਂ ’ਤੇ ਤਲਵਾਰਾਂ ਨਾਲ ਕੀਤਾ ਹਮਲਾ, ਹਾਲਤ ਗੰਭੀਰ
NEXT STORY