ਮਾਨਸਾ (ਸੰਦੀਪ ਮਿੱਤਲ)- ਕਈ ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਦੀਵਾਲੀ ਮਨਾਉਣ ਸਬੰਧੀ ਲੋਕਾਂ ਵਿੱਚ ਦੁਵਿਧਾ ਦੇਖਣ ਨੂੰ ਮਿਲ ਰਹੀ ਹੈ। ਵੱਖ ਵੱਖ ਵਿਦਵਾਨਾਂ ਦੇ ਵਿਚਾਰਾਂ ਅਨੁਸਾਰ ਦੀਵਾਲੀ 31 ਅਕਤੂਬਰ ਨੂੰ ਮਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਵੀ 31 ਅਕਤੂਬਰ ਨੂੰ ਦੀਵਾਲੀ ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ।
ਜ਼ਿਆਦਾਤਰ ਵਿਦਵਾਨ ਪੰਡਿਤਾਂ ਦਾ ਮੰਨਣਾ ਹੈ ਕਿ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਸ਼ਾਸਤਰਾਂ ਮੁਤਾਬਿਕ ਸ਼ੁੱਭ ਮਹੂਰਤ 1 ਨਵੰਬਰ ਦਾ ਬਣਦਾ ਹੈ। ਇਸ ਸਥਿਤੀ 'ਤੇ ਵਿਚਾਰ ਚਰਚਾ ਕਰਨ ਲਈ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਪੁਜਾਰੀਆਂ ਦੀ ਇੱਕ ਮੀਟਿੰਗ ਬੁਲਾਈ ਗਈ।
ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ
ਇਸ ਮੀਟਿੰਗ 'ਚ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਪ੍ਰਸ਼ਾਦ, ਸ਼੍ਰੀ ਸੰਤੋਸ਼ੀ ਮਾਤਾ ਮੰਦਰ ਦੇ ਪੁਜਾਰੀ ਪੰਡਿਤ ਪੁਨੀਤ ਸ਼ਰਮਾ, ਮਹਾਵੀਰ ਮੰਦਰ ਦੇ ਪੁਜਾਰੀ ਤਰਸੇਮ ਚੰਦ, ਗੀਤਾ ਭਵਨ ਮੰਦਰ ਦੇ ਅਮਿਤ ਸ਼ਾਸਤਰੀ, ਅੰਨਪੁਰਨਾ ਮੰਦਰ ਦੇ ਪੁਜਾਰੀ ਨਰੇਸ਼ ਸ਼ਰਮਾ ਨੇ ਸ਼ਾਮਿਲ ਹੋ ਕੇ ਦੱਸਿਆ ਕਿ ਦੀਵਾਲੀ ਮਨਾਉਣ ਦਾ ਸ਼ੁਭ ਮਹੂਰਤ 1 ਨਵੰਬਰ ਨੂੰ ਬਣਦਾ ਹੈ, ਇਸ ਲਈ ਫੈਸਲਾ ਕੀਤਾ ਗਿਆ ਕਿ ਮਾਨਸਾ ਸ਼ਹਿਰ ਵਾਸੀਆਂ ਵੱਲੋਂ ਦੀਵਾਲੀ ਦਾ ਤਿਉਹਾਰ ਇੱਕ ਨਵੰਬਰ ਨੂੰ ਮਨਾਇਆ ਜਾਵੇ।
ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰਾਂ ਸਮੇਤ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਬਲਜੀਤ ਸ਼ਰਮਾ, ਪ੍ਰਵੀਨ ਟੋਨੀ, ਸਨੀ, ਧਰਮਪਾਲ ਪਾਲੀ, ਅਮਰ ਪੀ.ਪੀ, ਕ੍ਰਿਸ਼ਨ ਬਾਂਸਲ, ਸਤੀਸ਼ ਧੀਰ, ਦਰਸ਼ਨ ਪਾਲ, ਰਾਜ ਮਿੱਤਲ, ਬਿੰਦਰਪਾਲ ਗਰਗ ਹਾਜ਼ਰ ਸਨ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੀਵਾਲੀ ਤੇ ਲਕਸ਼ਮੀ ਪੂਜਨ ਦਾ ਸ਼ੁੱਭ ਮਹੂਰਤ 1 ਨਵੰਬਰ ਨੂੰ: ਸਮੂਹ ਬ੍ਰਾਹਮਣ ਭਾਈਚਾਰਾ
NEXT STORY