ਮਾਨਸਾ (ਜੱਸਲ) : ਵੀਰਵਾਰ ਦੀ ਲੰਘੀ ਸ਼ਾਮ ਪਿੰਡ ਤਾਮਕੋਟ ਨੇੜੇ ਮੋਟਰਸਾਇਕਲ ਸਵਾਰ 2 ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਮਾਨਸਾ ਵਿਖੇ ਰੇਡੀਮੇਡ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੇ ਸਨ ਜੋ ਸ਼ਾਮ ਨੂੰ ਆਪਣੇ ਘਰ ਵਾਪਸ ਪਰਤ ਰਹੇ ਸਨ। ਜਾਣਕਾਰੀ ਅਨੁਸਾਰ ਜਸਪਾਲ ਦਾਸ (30) ਪੁੱਤਰ ਅਮਰਨਾਥ ਵਾਸੀ ਰੱਲਾ, ਗਗਨ ਸ਼ਰਮਾ (32) ਪੁੱਤਰ ਸ਼ਿਵਜੀ ਰਾਮ ਵਾਸੀ ਅਕਲੀਆ ਮਾਨਸਾ ਦੇ ਰੇਡੀਮੇਡ ਦੁਕਾਨ 'ਤੇ ਅਲੱਗ ਅਲੱਗ ਕੰਮ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਇਨ੍ਹਾਂ ਲੋਕਾਂ ਦੀ ਪੈਨਸ਼ਨ ਹੋਵੇਗੀ ਬੰਦ, ਜਾਰੀ ਹੋ ਗਏ ਨਵੇਂ ਹੁਕਮ
ਸ਼ਾਮ ਸਮੇਂ ਉਨ੍ਹਾਂ ਨੂੰ ਕਿਸੇ ਦੇ ਐਕਸੀਡੈਂਟ ਸਬੰਧੀ ਫੋਨ ਆਇਆ ਤਾਂ ਉਹ ਦੁਕਾਨਦਾਰ ਦਾ ਮੋਟਰਸਾਇਕਲ ਲੈ ਕੇ ਆਪਣੇ ਪਿੰਡ ਵਾਪਸ ਚੱਲ ਪਏ। ਪਿੰਡ ਤਾਮਕੋਟ ਨੇੜੇ ਉਨ੍ਹਾਂ ਨੂੰ ਕਿਸੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਵਿਚ ਦੋਵਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੋਵੇਂ ਪਿੰਡਾਂ ਵਿਚ ਸ਼ੋਕ ਦਾ ਮਾਹੌਲ ਹੈ। ਠੂਠਿਆਂਵਾਲੀ ਪੁਲਸ ਚੌਂਕੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਪਾਲ ਦਾਸ ਦਾ ਕਰੀਬ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਦੋਂ ਕਿ ਗਗਨ ਸ਼ਰਮਾ ਇਕ ਬੱਚੇ ਦਾ ਪਿਤਾ ਸੀ।
ਇਹ ਵੀ ਪੜ੍ਹੋ : 20 ਜਾਂ 21 ਅਕਤੂਬਰ, ਸ੍ਰੀ ਹਰਿਮੰਦਰ ਸਾਹਿਬ ਇਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ/ਦੀਵਾਲੀ
ਪੰਜਾਬ 'ਚ ਟ੍ਰੈਫ਼ਿਕ ਪੁਲਸ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਸੂਬੇ ਦੇ 30 ਹਜ਼ਾਰ ਵਾਹਨਾਂ 'ਤੇ...
NEXT STORY