ਪਟਿਆਲਾ(ਪਰਮੀਤ): ਪਟਿਆਲਾ ਵਿਚ ਕਾਰ ਡਰਾਈਵ ਕਰ ਰਹੀ ਮਹਿਲਾ ਡਾਕਟਰ ਦਾ ਮਾਸਕ ਨਾ ਪਹਿਨਣ 'ਤੇ ਚਲਾਨ ਕੱਟਣ ਤੋਂ ਭੜਕੇ ਸਿਵਲ ਸਰਜਨ ਨੇ ਐੱਸ.ਐੱਸ.ਪੀ. ਪਟਿਆਲਾ ਨੂੰ ਪੱਤਰ ਲਿਖ ਕੇ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਸਲਾਹ ਦਿੱਤੀ ਹੈ।ਆਪਣੇ ਪੱਤਰ 'ਚ ਉਨ੍ਹਾਂ ਲਿਖਿਆ ਕਿ ਐੱਸ.ਐੱਮ.ਓ. ਭਾਦਸੋਂ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਪੀ.ਐੱਚ.ਸੀ. ਸੋਜਾ ਵਿਖੇ ਕੰਮ ਕਰਦੇ ਡਾ. ਹਰਜੋਤ ਕੌਰ ਮੈਡੀਕਲ ਅਫਸਰ ਜਿਹੜੇ ਕਿ ਇਕ ਜ਼ਿੰਮੇਵਾਰ ਅਧਿਕਾਰੀ ਹਨ, ਆਪਣੀ ਕਾਰ ਵਿਚ ਡਿਊਟੀ 'ਤੇ ਜਾ ਰਹੇ ਸਨ, ਦਾ ਐੱਸ.ਐੱਚ.ਓ. ਕੋਤਵਾਲੀ ਨਾਭਾ ਵਲੋਂ ਕਾਰ 'ਚ ਮਾਸਕ ਨਾ ਪਾਉਣ ਸਬੰਧੀ ਚਲਾਨ ਕੀਤਾ ਗਿਆ ਹੈ ਜਿਹੜਾ ਕਿ ਗੈਰ ਵਾਜਬ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਆਮ ਜਨਤਾ ਵਲੋਂ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦਾ ਕਾਰ ਵਿਚ ਬੈਠਿਆਂ ਮਾਸਕ ਨਾ ਪਾਉਣ ਸਬੰਧੀ ਪੁਲਸ ਵੱਲੋਂ ਚਲਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਦੀ ਉਲੰਘਣਾ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਲਿਖਿਆ ਹੈ ਕਿ ਸਰਕਾਰ ਵੱਲੋਂ ਐਪੀਡੈਮਿਕ ਡਿਜ਼ੀਜ਼ ਐਕਟ ਤਹਿਤ ਮਾਸਕ ਪਾਉਣ ਸਬੰਧੀ ਜਾਰੀ ਗਾਈਡਲਾਈਨਾਂ ਅਨੁਸਾਰ ਜਨਤਕ ਥਾਵਾਂ 'ਤੇ ਹੀ ਮਾਸਕ ਨਾ ਪਾਉਣ ਸਬੰਧੀ ਚਲਾਨ ਕੱਟਿਆ ਜਾਣਾ ਹੈ ਨਾ ਕਿ ਕਾਰ ਵਿਚ ਬੈਠੇ ਕਿਸੇ ਵਿਅਕਤੀ ਦਾ।
ਉਨ੍ਹਾਂ ਨੇ ਐੱਸ.ਐੱਸ.ਪੀ. ਨੂੰ ਆਖਿਆ ਕਿ ਆਪਣੇ ਅਧੀਨ ਜ਼ਿਲ੍ਹਾ ਪਟਿਆਲਾ ਵਿਖੇ ਕੰਮ ਕਰਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕਰਨ ਦੀ ਖੇਚਲ ਕੀਤੀ ਜਾਵੇ ਕਿ ਸਿਰਫ ਜਨਤਕ ਥਾਵਾਂ 'ਤੇ ਹੀ ਮਾਸਕ ਨਾ ਪਾਉਣ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਮਾਹੌਲ ਖਰਾਬ ਹੋਣ ਦੇ ਖਦਸ਼ੇ ਤੋਂ ਬਚਿਆ ਜਾ ਸਕੇ।
2022 ਵਿਧਾਨ ਸਭਾ ਚੋਣਾਂ ਲਈ 'ਆਪ' ਫਰੋਲਣ ਲੱਗੀ ਸਿਆਸੀ ਜ਼ਮੀਨ, ਸਿੱਧੂ ਬਣੇ ਚਰਚਾ ਦਾ ਵਿਸ਼ਾ
NEXT STORY