ਚੰਡੀਗੜ੍ਹ (ਹਾਂਡਾ) - ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਜੋੜੇ ਨੇ ਜਨਾਨੀ ਦੀ ਡਿਲੀਵਰੀ ’ਚ ਲਾਪਰਵਾਹੀ ਵਰਤੀ, ਜਿਸ ਕਾਰਨ ਪੈਦਾ ਹੋਣ ਦੇ ਇਕ ਦਿਨ ਬਾਅਦ ਨਵਜੰਮੇ ਬੱਚੇ ਦੀ ਮੌਤ ਹੋ ਗਈ। ਬੀਮਾ ਕੰਪਨੀ ਨੇ ਹਸਪਤਾਲ ਦਾ ਸਾਥ ਦਿੱਤਾ। ਇਸ ਲਈ ਕੰਪਨੀ ਨੂੰ ਰਾਬਰ ਦਾ ਦੋਸ਼ੀ ਮੰਨਦਿਆਂ ਪੰਜਾਬ ਸਟੇਟ ਕੰਜ਼ਿਊਮਰ ਰਿਡਰੈਸਲ ਕਮਿਸ਼ਨ ਨੇ ਡਾਕਟਰ ਪਤੀ-ਪਤਨੀ ਅਤੇ ਬੀਮਾ ਕੰਪਨੀ ਨੂੰ ਪਟੀਸ਼ਨਰ ਧਿਰ ਨੂੰ 35 ਲੱਖ ਹਰਜਾਨਾ ਅਤੇ 33,000 ਰੁਪਏ ਬਤੌਰ ਕਾਨੂੰਨੀ ਖ਼ਰਚ ਦੇਣ ਦੇ ਹੁਕਮ ਦਿੱਤੇ ਹਨ।
ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’
ਇਹੀ ਨਹੀਂ, ਜਿਸ ਦਿਨ ਪਟੀਸ਼ਨ ਧਿਰ ਨੇ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ, ਉਸ ਦਿਨ ਤੋਂ ਹੁਕਮ ਤੱਕ ਪਟੀਸ਼ਨਰ ਨੂੰ ਜੁਰਮਾਨਾ ਰਾਸ਼ੀ ਦਾ 8 ਫ਼ੀਸਦੀ ਵਿਆਜ ਵੀ ਦੋਸ਼ੀਆਂ ਨੂੰ ਦੇਣਾ ਪਵੇਗਾ। ਕਮਿਸ਼ਨ ਦੇ ਪ੍ਰਿੰਸੀਪਲ ਬੈਂਚ ਦੇ ਜਸਟਿਸ ਪੀ. ਐੱਸ. ਧਾਲੀਵਾਲ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਉਕਤ ਹੁਕਮ ਦਿੱਤੇ ਹਨ। ਮਾਮਲਾ ਲੁਧਿਆਣਾ ਦਾ ਹੈ, ਜਿਥੇ ਸਿਵਲ ਲਾਈਨ ਸਥਿਤ ਹਾਂਡਾ ਹਸਪਤਾਲ ਵਿੱਚ ਡਾਕਟਰ ਪ੍ਰਤਿਭਾ ਹਾਂਡਾ ਪੁਲਕਿਤ ਕਪੂਰ ਦਾ ਗਰਭਵਤੀ ਹੋਣ ਤੋਂ ਬਾਅਦ ਇਲਾਜ ਕਰ ਰਹੀ ਸੀ। 26 ਅਗਸਤ, 2016 ਨੂੰ ਪੁਲਕਿਤ ਨੂੰ ਲੇਬਰ ਪੇਨ ਹੋਇਆ ਤਾਂ ਉਸ ਨੂੰ ਪਰਿਵਾਰ ਵਾਲੇ ਡਿਲੀਵਰੀ ਲਈ ਡਾਕਟਰ ਪ੍ਰਤਿਭਾ ਕੋਲ ਲੈ ਕੇ ਗਏ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)
ਹਸਪਤਾਲ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਡਾਕਟਰ ਪ੍ਰਤਿਭਾ ਓ.ਪੀ.ਡੀ. ਵਿਚ ਹਨ। ਵਾਰ-ਵਾਰ ਕਹਿਣ ’ਤੇ ਵੀ ਉਨ੍ਹਾਂ ਨੇ ਜਨਾਨੀ ਨੂੰ ਨਹੀਂ ਦੇਖਿਆ, ਨਾ ਹੀ ਹਸਪਤਾਲ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੇਬਰ ਪੇਨ ਅਸਲੀਅਤ ਵਿੱਚ ਡਿਲੀਵਰੀ ਲਈ ਹੈ ਜਾਂ ਕਿਸੇ ਹੋਰ ਕਾਰਨ ਤੋਂ। ਹਾਲਤ ਵਿਗੜਦੀ ਵੇਖ ਮੁੜ ਡਾਕਟਰ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਨਰਸ ਨੂੰ ਸਾਫ਼ ਕਹਿ ਦਿੱਤਾ ਕਿ ਉਹ ਓ. ਪੀ. ਡੀ. ਤੋਂ ਬਾਅਦ ਜਨਾਨੀ ਨੂੰ ਦੇਖੇਗੀ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਡਿਸਟਰਬ ਨਾ ਕੀਤਾ ਜਾਵੇ। ਜਨਾਨੀ ਦੀ ਹਾਲਤ ਵਿਗੜਦੀ ਦੇਖ ਐਨੇਸਥੀਸੀਆ ਦਾ ਇਕ ਡਾਕਟਰ ਪੁਲਕਿਤ ਨੂੰ ਲੇਬਰ ਰੂਮ ਵਿੱਚ ਲੈ ਕੇ ਗਿਆ ਅਤੇ ਬਿਨਾਂ ਪਰਿਵਾਰ ਦੇ ਸਹਿਮਤੀ ਲਏ ਸਰਜਰੀ ਨਾ ਕਰ ਕੇ ਡਿਲੀਵਰੀ ਕੀਤੀ, ਜਿਸ ਤੋਂ ਬਾਅਦ ਉਥੇ ਡਾਕਟਰ ਪ੍ਰਤਿਭਾ ਪਹੁੰਚੀ।
ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਡਿਲੀਵਰੀ ਤੋਂ ਬਾਅਦ ਪੈਦਾ ਹੋਏ ਬੱਚੇ ਦੀ ਆਵਾਜ਼ ਤੱਕ ਨਹੀਂ ਆਈ, ਜਿਸ ਨੂੰ ਕੱਪੜੇ ਵਿੱਚ ਲਪੇਟ ਕੇ ਪਰਿਵਾਰ ਨੂੰ ਦੱਸਿਆ ਗਿਆ ਕਿ ਪੁੱਤਰ ਹੋਇਆ ਹੈ। ਪਰਿਵਾਰ ਨੂੰ ਦੱਸਿਆ ਗਿਆ ਕਿ ਬੱਚੇ ਦੇ ਫੇਫੜੇ ਠੀਕ ਕੰਮ ਨਹੀਂ ਕਰ ਰਹੇ। ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਨਹੀਂ ਸੀ, ਜਿਸ ਕਾਰਨ ਰਾਤ 11 ਵਜੇ ਤੋਂ ਬਾਅਦ ਨਵਜੰਮੇ ਬੱਚੇ ਨੂੰ ਦਇਆਨੰਦ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਉਣ ਲਈ ਰੈਫਰ ਕਰ ਦਿੱਤਾ। ਹਸਪਤਾਲ ਕੋਲ ਐਂਬੁਲੈਂਸ ਵੀ ਨਹੀਂ ਸੀ। ਦੇਰ ਰਾਤ ਤੱਕ ਬੱਚੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ (ਨਿਓ ਨੈਟਲ ਕੇਅਰ ਯੂਨਿਟ) ਨੀਕੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਰ ਬੱਚੇ ਦੇ ਦਿਮਾਗ, ਦਿਲ ਅਤੇ ਫੇਫੜੇ ਠੀਕ ਕੰਮ ਨਹੀਂ ਕਰ ਰਹੇ ਸਨ, ਜਿਸ ਕਾਰਨ 27 ਜੁਲਾਈ ਨੂੰ ਬੱਚੇ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਤੈਸ਼ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ
ਪਟੀਸ਼ਨਰ ਧਿਰ ਦਾ ਦੋਸ਼ ਸੀ ਕਿ ਡਾਕਟਰ ਪ੍ਰਤਿਭਾ ਅਤੇ ਪ੍ਰਦੀਪ ਹਾਂਡਾ ਕੋਲ ਨਵਜੰਮੇ ਬੱਚੇ ਨੂੰ ਬਚਾਉਣ ਲਈ 6 ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਸੀ ਪਰ ਉਨ੍ਹਾਂ ਨੇ ਲਾਪਰਵਾਹੀ ਦਿਖਾਈ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਕਿਹਾ ਗਿਆ ਕਿ ਓਰਿਐਂਟਲ ਇੰਸ਼ੋਰੈਂਸ ਕੰਪਨੀ ਨੇ ਹਸਪਤਾਲ ਦਾ ਸਾਥ ਦਿੱਤਾ, ਜਿਸ ਨੂੰ ਇਸ ਮਾਮਲੇ ਵਿੱਚ ਬਰਾਬਰ ਦਾ ਦੋਸ਼ੀ ਪਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ -ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ
ਪਟੀਸ਼ਨਰ ਧਿਰ ਦੇ ਵਕੀਲ ਭਵਨੀਕ ਮਹਿਤਾ ਨੇ ਪਟੀਸ਼ਨਰ ਤੋਂ ਹਰਜਾਨੇ ਦੇ ਤੌਰ ’ਤੇ 50 ਲੱਖ, ਦਿਮਾਗੀ ਪ੍ਰੇਸ਼ਾਨੀ ਲਈ 25 ਲੱਖ, ਕਾਨੂੰਨੀ ਖ਼ਰਚ ਦੇ ਬਦਲੇ ’ਚ ਇਕ ਲੱਖ ਅਤੇ ਕਰੀਬ 3 ਲੱਖ ਇਲਾਜ ਖਰਚ ਦਾ ਵਿਆਜ ਸਮੇਤ ਦਾਅਵਾ ਕੀਤਾ ਸੀ। ਕੋਰਟ ਨੇ ਡਾਕਟਰ ਪ੍ਰਤਿਭਾ ਅਤੇ ਬੀਮਾ ਕੰਪਨੀ ਸਹਿਤ ਹਸਪਤਾਲ ਨੂੰ 35 ਲੱਖ ਦਾ ਕੁਲ ਹਰਜਾਨਾ ਅਤੇ 33,000 ਕਾਨੂੰਨੀ ਖਰਚ ਕੇਸ ਦਾਇਰ ਕਰਨ ਦੀ ਤਰੀਕ ਤੋਂ ਵਿਆਜ ਸਮੇਤ ਇਕ ਮਹੀਨੇ ਅੰਦਰ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕਾਂਗਰਸੀ ਆਗੂ ਸੂਬੇ ’ਚ ਸ਼ਰਾਬ ਮਾਫੀਆ ਦੀ ‘ਹੌਂਸਲਾ ਅਫਜਾਈ’ ਕਰ ਰਹੇ : ਭਾਜਪਾ
NEXT STORY