ਖੰਨਾ (ਸ਼ਾਹੀ, ਸੁਖਵਿੰਦਰ ਕੌਰ)- ਸਥਾਨਕ ਇਕ ਵੱਡੇ ਹਸਪਤਾਲ ’ਚ ਨੌਕਰੀ ਕਰਦੇ ਇਕ ਡਾਕਟਰ ਨੇ ਪਿਛਲੇ ਮਹੀਨੇ ਜ਼ਰੂਰੀ ਕੰਮ ਤੋਂ ਛੁੱਟੀ ਲਈ ਅਤੇ ਕਸ਼ਮੀਰ ਜਾ ਕੇ ਇੰਜੀਨੀਅਰ ਰਸ਼ੀਦ ਦੀ ਪਾਰਟੀ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਵੇਂ ਹੀ ਅਖਬਾਰਾਂ ਅਤੇ ਸੋਸ਼ਲ ਮੀਡੀਆ ’ਚ ਪਤਾ ਲੱਗਾ ਕਿ ਉਹ ਰਾਸ਼ੀਦ ਨਾਲ ਚੋਣਾਂ ’ਚ ਹਿੱਸਾ ਲੈ ਰਿਹਾ ਹੈ ਤਾਂ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਹ ਮੁਲਾਜ਼ਮ ਹੋ ਜਾਣ ਚੌਕੰਨੇ! ਸਰਕਾਰ ਵੱਲੋਂ ਐਕਸ਼ਨ ਦੀ ਤਿਆਰੀ
ਜਿਵੇਂ ਹੀ ਡਾਕਟਰ ਨੇ ਕਸ਼ਮੀਰ ਤੋਂ ਵਾਪਸ ਆ ਕੇ ਆਪਣਾ ਅਹੁਦਾ ਸੰਭਾਲਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਵਾਪਸ ਕਸ਼ਮੀਰ ਭੇਜ ਦਿੱਤਾ। ਸੂਤਰਾਂ ਅਨੁਸਾਰ ਹਸਪਤਾਲ ਪ੍ਰਸ਼ਾਸਨ ਨੇ ਨੌਕਰੀ ਤੋਂ ਕੋਈ ਸਿੱਧਾ ਜਵਾਬ ਨਹੀਂ ਦਿੱਤਾ, ਸਗੋਂ ਹਸਪਤਾਲ ਵਿਚ ਆਰਥਿਕ ਤੰਗੀ ਦਾ ਬਹਾਨਾ ਬਣਾ ਕੇ ਉਸ ਨੂੰ ਲਗਭਗ ਅੱਧੀ ਤਨਖ਼ਾਹ ’ਤੇ ਕੰਮ ਕਰਨ ਲਈ ਕਿਹਾ । ਅੱਧੀ ਤਨਖਾਹ ਸੁਣ ਕੇ ਡਾਕਟਰ ਨੂੰ ਵੀ ਮਹਿਸੂਸ ਹੋ ਗਿਆ ਕਿ ਉਸ ਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ ਹੋ ਚੁੱਕਿਆ ਹੈ ਅਤੇ ਉਹ ਵਾਪਸ ਕਸ਼ਮੀਰ ਵਿਚ ਆਪਣੇ ਘਰ ਨੂੰ ਰਵਾਨਾ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਹਾਈ ਲੈਵਲ ਮੀਟਿੰਗ 'ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ
ਇੱਥੇ ਦੱਸ ਦਈਏ ਕਿ ਇੰਜੀਨੀਅਰ ਰਾਸ਼ਿਦ ਨੇ ਜੇਲ੍ਹ ਦੇ ਅੰਦਰੋ ਲੋਕ ਸਭਾ ਚੋਣਾਂ ਲੜੀਆਂ ਸਨ। ਉਹ ਇਨ੍ਹਾਂ ਚੋਣਾਂ ਵਿਚੋਂ ਜਿੱਤ ਕੇ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਗਮ ਚੋਣਾਂ ਤੇ ਵਾਰਡਬੰਦੀ ਸਬੰਧੀ ਹਾਈਕੋਰਟ ਦੇ ਫ਼ੈਸਲੇ ਨੂੰ ਲੈ ਕੇ ਦੁਚਿੱਤੀ ਬਰਕਰਾਰ
NEXT STORY