ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ (ਜੀ. ਐੱਨ.ਡੀ. ਐੱਚ) ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇਕ 13 ਸਾਲਾ ਬੱਚੀ ਦੇ ਦਿਲ ਦੀ ਅਤਿ ਦੁਰਲਭ ਮੰਨੀ ਜਾਂਦੀ ਘਾਤਕ ਬਿਮਾਰੀ ਦੀ ਸਫਲ ਸਰਜਰੀ ਕਰਕੇ ਨਾ ਸਿਰਫ਼ ਪੰਜਾਬ ਜਾਂ ਭਾਰਤ ਸਗੋਂ ਪੂਰੇ ਵਿਸ਼ਵ 'ਚ ਅੰਮ੍ਰਿਤਸਰ ਦਾ ਨਾਂ ਉੱਚਾ ਕੀਤਾ ਹੈ। ਇਹ ਇਤਿਹਾਸ ਰਚਣ ਵਾਲੇ ਕਾਰਡੀਓਲੋਜਿਸਟ ਡਾ: ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਮਰਜੀਤ ਕੌਰ (13 ਸਾਲ) ਪੁੱਤਰੀ ਹਰਪਿੰਦਰ ਸਿੰਘ ਵਾਸੀ ਪਿੰਡ ਬੁੱਢਾ ਥੇਹ (ਅੰਮ੍ਰਿਤਸਰ) ਨੂੰ ਜਦੋਂ ਉਸ ਦੇ ਮਾਪੇ ਇਲਾਜ ਲਈ ਹਸਪਤਾਲ ਲੈ ਕੇ ਆਏ ਤਾਂ ਇਕੋ-ਕਾਰਡੀਓਗ੍ਰਾਫ਼ੀ ਕਰਨ 'ਤੇ ਪਤਾ ਲੱਗਾ ਕਿ ਉਸ ਦੇ ਦਿਲ 'ਚ ਛੇਕ ਹੈ। ਕਾਰਡੀਅਕ ਸੀ. ਟੀ. ਸਕੈਨ ਕਰਨ 'ਤੇ ਇਸ ਦੀ ਪੁਸ਼ਟੀ ਹੋ ਗਈ ਕਿ ਉਕਤ ਬੱਚੀ ਜਮਾਂਦਰੂ ਤੌਰ 'ਤੇ 'ਰਾਈਟ ਪਲਮਨਰੀ ਆਰਟਰੀ ਟੂ ਲੈਫ਼ਟ ਏਟਰੀਅਮ ਫ਼ਿਜ਼ੂਲਾ' ਬਿਮਾਰੀ ਨਾਲ ਪੀੜਤ ਸੀ। ਜਿਸ ਦੇ ਚੱਲਦਿਆਂ ਉਸ ਦੀ ਪਲਮਨਰੀ ਆਰਟੀ 'ਚੋਂ ਇਕ ਨਾੜੀ ਨਿਕਲ ਕੇ ਦਿਲ ਦੇ ਖੱਬੇ ਪਾਸੇ ਚਲੀ ਗਈ ਸੀ, ਜਿਸ ਨਾਲ ਉਸ ਦੇ ਦਿਲ 'ਚ ਗੰਦਾ ਖੂਨ ਆਕਸੀਜਨ ਯੁਕਤ ਚੰਗੇ ਖੂਨ 'ਚ ਮਿਕਸ ਹੋ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ
ਸਰੀਰ ਦੇ ਅੰਗਾਂ 'ਚ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਜਿੱਥੇ ਸਰੀਰਕ ਪੱਖੋਂ ਉਸ 'ਚ ਵਾਧਾ ਨਹੀਂ ਹੋ ਰਿਹਾ ਸੀ ਉੱਥੇ ਹੀ ਉਸ ਦੇ ਪੂਰੇ ਸਰੀਰ ਦਾ ਰੰਗ ਵੀ ਨੀਲਾ ਪੈ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਜ਼ਿੰਦਗੀ ਦੇ ਚੌਥੇ ਦਹਾਕੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਨ 1950 'ਚ ਐੱਲ. ਐੱਨ ਫ਼ਰਿਡਰਿਚ ਨਾਂ ਦੇ ਅਮਰੀਕੀ ਵਿਗਿਆਨੀ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਜਨਤਕ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਇਸ ਘਾਤਕ ਬਿਮਾਰੀ ਦੇ ਪੂਰੇ ਵਿਸ਼ਵ 'ਚ 100 ਤੋਂ ਵੀ ਘੱਟ ਕੇਸ ਰਜਿਸਟਰਡ ਹੋਏ ਹਨ।
ਇਹ ਵੀ ਪੜ੍ਹੋ- ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਮੇਜਰ ਬਾਈਪਾਸ ਸਰਜਰੀ ਦੀ ਜ਼ਰੂਰਤ ਹੁੰਦੀ ਹੈ, ਪਰ ਉਨ੍ਹਾਂ ਆਪਣੀ ਸਹਿਯੋਗੀ ਡਾਕਟਰਾਂ ਦੀ ਟੀਮ ਡਾ: ਪੰਕਜ ਸਾਰੰਗਲ, ਡਾ: ਨਿਸ਼ਾਨ ਸਿੰਘ, ਡਾ: ਸੋਮੀਆ, ਡਾ: ਤੇਜਬੀਰ ਸਿੰਘ, ਗੌਰਵ ਹੰਸ, ਗੁਰਦੀਪ ਸਿੰਘ, ਸੰਦੀਪ ਕੌਰ, ਵੀਨਾ ਦੇਵੀ, ਪਰਵੀਨ ਕੌਰ, ਹਰਦੀਪ ਕੌਰ ਅਤੇ ਨਵਨੀਤ ਕੌਰ ਦੇ ਸਹਿਯੋਗ ਨਾਲ ਨਵੀਂ ਤਕਨੀਕ ਦੇ ਚੱਲਦਿਆਂ ਬਿਨਾਂ ਚੀਰਫਾੜ ਕੀਤੇ ਜਾਂ ਕੋਈ ਟਾਂਕਾ ਲਗਾਏ ਕੈਥੇਟਰ ਰਾਹੀਂ ਐੱਨ. ਜੀ. ਓ. ਗ੍ਰਾਫ਼ੀ ਕਰਕੇ ਪੀ. ਡੀ. ਏ. ਡਿਵਾਈਸ ਲਗਾ ਕੇ ਦਿਲ ਦਾ ਛੇਕ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਰਜਰੀ ਦੌਰਾਨ ਹੀ ਸਿਮਰਜੀਤ ਕੌਰ ਦਾ ਆਕਸੀਜਨ ਲੈਵਲ 70 ਫ਼ੀਸਦੀ ਤੋਂ ਵੱਧ ਕੇ 100 ਫ਼ੀਸਦੀ ਤੱਕ ਪਹੁੰਚ ਗਿਆ ਅਤੇ ਉਸ ਦਾ ਰੰਗ ਵੀ ਨੀਲੇ ਤੋਂ ਗੁਲਾਬੀ ਰੰਗ 'ਚ ਤਬਦੀਲ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਆਯੂਸ਼ਮਾਨ ਕਾਰਡ ਦੀ ਬਦੌਲਤ ਉਕਤ ਬੱਚੀ ਦੇ ਵਾਰਸਾਂ ਦਾ ਇਲਾਜ 'ਤੇ ਕੋਈ ਵੀ ਖ਼ਰਚ ਨਹੀਂ ਆਇਆ ਹੈ ਅਤੇ 14 ਜੁਲਾਈ ਯਾਨੀ ਅੱਜ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ-ਇੰਗਲੈਂਡ ਦੇ ਗੁਰਦੁਆਰਾ ਸਾਹਿਬ 'ਚ ਹਮਲਾ ਕਰਨ ਦੀ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ
ਉਥੇ ਹੀ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦੋਂ ਅਸੀਂ ਹਸਪਤਾਲ 'ਚ ਆਏ ਸੀ ਸਾਡੀ ਬੱਚੀ ਦਾ ਬਹੁਤ ਬੁਰਾ ਹਾਲ ਸੀ, ਸਾਹ ਚੜਦਾ ਸੀ ਤੇ ਉਸਦੀਆਂ ਲੱਤਾਂ ਬਾਵਾਂ ਕਾਫੀ ਦਰਦ ਕਰਦੀਆਂ ਸਨ ਪਰ ਜਦੋਂ ਦਾ ਡਾਕਟਰ ਸਾਬ੍ਹ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਹੈ ਹੁਣ ਸਾਡੀ ਬੱਚੀ ਬਿਲਕੁਲ ਠੀਕ ਹੈ ਅਸੀਂ ਡਾਕਟਰ ਸਾਬ੍ਹ 'ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ, ਜਿਨਾਂ ਨੇ ਸਾਡੀ ਬੱਚੀ ਦੀ ਜਾਨ ਬਚਾਈ ਤੇ ਉਹਨਾਂ ਇਹ ਵੀ ਕਿਹਾ ਕਿ ਸਾਡਾ ਇਲਾਜ ਬਿਲਕੁਲ ਫ੍ਰੀ ਹੋਇਆ ਹੈ ਇੱਥੇ ਕੋਈ ਪੈਸਾ ਨਹੀਂ ਲੱਗਾ ਅਸੀਂ ਹਸਪਤਾਲ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ- ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ
NEXT STORY