ਜਲੰਧਰ, (ਬੀ.ਐੱਨ.)— ਕੀ ਕੋਈ ਸੋਚ ਸਕਦਾ ਹੈ, ਸਾਢੇ 6 ਮਹੀਨੇ ਦੀ ਪ੍ਰੈਗਨੈਂਸੀ ਤੋਂ ਬਾਅਦ ਹੀ ਜਨਮ ਲੈ ਚੁੱਕੀਆ ਜੁੜਵਾਂ ਬੱਚੀਆਂ ਨੂੰ ਬਚਾਇਆ ਜਾ ਸਕਦਾ ਹੈ। ਉਹ ਵੀ ਉਸ ਸਮੇਂ ਜਦ ਬੱਚੀਆਂ ਦਾ ਵਜ਼ਨ ਸਿਰਫ 700 ਗ੍ਰਾਮ ਹੀ ਹੋਵੇ ਪਰ ਇਹ ਮੁਮਕਿਨ ਕਰ ਦਿਖਾਇਆ ਹੈ ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰਸਟ ਵਲੋਂ ਚਲਾਏ ਜਾ ਰਹੇ ਐੱਸ.ਜੀ.ਐੱਲ. ਹਸਪਤਾਲ ਗੜ੍ਹਾ ਰੋਡ ਜਲੰਦਰ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਸਟਾਫ ਨੇ ਨਿਊਨੈਟੋਲਾਜਿਸਟ ਡਾ. ਤੇਗਸਿਮਰਨ ਸਿੰਘ ਦੁੱਗਲ ਅਤੇ ਉਨਾਂ ਦੀ ਟੀਮ ਨੇ ਤਕਰੀਬਨ ਦੋ ਮਹੀਨੇ ਦੀ ਮਿਹਨਤ ਨਾਲ ਘੱਟ ਵਜ਼ਨ ਅਤੇ ਸਮੇਂ ਤੋਂ ਪਹਿਲਾਂ ਜਨਮ ਲੈਣ ਕਾਰਨ ਹੋਣ ਵਾਲੇ ਕਈ ਤਰ੍ਹਾਂ ਦੇ ਜਮਾਂਦਰੂ ਨੁਕਸਾਂ ਤੋਂ ਵੀ ਉਨ੍ਹਾਂ ਨੂੰ ਬਚਾਇਆ।
ਡਾ. ਤੇਗਸਿਮਰਨ ਸਿੰਘ ਦੁੱਗਲ ਨੇ ਦੱਸਿਆ ਕਿ ਬੱਚੀਆਂ ਦਾ ਕੇਸ ਬਹੁਤ ਹੀ ਔਖਾ ਸੀ। ਦੋਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਇਸ ਲਈ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ। ਬੱਚੀਆਂ ਦੁੱਧ ਨਹੀਂ ਪਚਾ ਰਹੀਆਂ ਸਨ ਇਸ ਤਕਲੀਫ ਨੂੰ ਵੀ ਠੀਕ ਕੀਤਾ। ਉਨ੍ਹਾਂ 'ਚ ਖੂਨ ਦੀ ਘਾਟ ਸੀ, ਜਿਸ ਨੂੰ ਪੂਰਾ ਕੀਤਾ ਗਿਆ। ਵੀਰਵਾਰ ਦੋਨੋਂ ਬੱਚੀਆਂ ਦੋ ਮਹੀਨੇ ਦੀ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਦਾ ਵਜ਼ਨ 1.5 ਕਿੱਲੋ ਅਤੇ 1.6 ਕਿੱਲੋ ਹੈ, ਅਤੇ ਦੋਨੋਂ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚੀਆਂ ਦੇ ਮਾਂ-ਬਾਪ ਦਾ ਕਹਿਣਾ ਹੈ ਕਿ ਬੱਚੀਆਂ ਦਾ ਜਨਮ ਜਿਸ ਹਸਪਤਾਲ 'ਚ ਹੋਇਆ ਉਥੇ ਦੇ ਡਾਕਟਰਾਂ ਨੇ ਇਨ੍ਹਾਂ ਦੇ ਨਾ ਬੱਚਣ ਦਾ ਸ਼ੰਕਾ ਜ਼ਾਹਿਰ ਕੀਤੀ ਸੀ, ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ਤੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਉਹ ਪੀ.ਜੀ.ਆਈ. ਚੰਡੀਗੜ੍ਹ ਹੀ ਹੈ। ਮਾਂ-ਬਾਪ ਨੂੰ ਲੱਗਿਆ ਕਿ ਬੱਚਿਆਂ ਦਾ ਸਾਥ ਕੁਝ ਪਲਾਂ ਦਾ ਹੀ ਹੈ ਪਰ ਐੱਸ.ਜੀ.ਐੱਲ ਹਸਪਤਾਲ ਦੇ ਡਾ. ਤੇਗਸਿਮਰਨ ਸਿੰਘ ਦੁੱਗਲ ਅਤੇ ਉਨ੍ਹਾਂ ਦੀ ਟੀਮ ਨੇ ਉਹ ਕਰ ਦਿਖਾਇਆ ਜੋ ਅਸੀ ਸੋਚ ਵੀ ਨਹੀਂ ਸਕਦੇ ਸੀ। ਐੱਸ.ਜੀ.ਐੱਲ. ਹਸਪਤਾਲ ਦੇ ਵਾਇਸ ਚੇਅਰਮੈਨ ਅਤੇ ਸੀ.ਈ.ਉ ਸ. ਮਨਿੰਦਰਪਾਲ ਸਿੰਘ ਰਿਆੜ ਜੀ ਨੇ ਬੱਚਿਆਂ ਦੀ ਤੰਦਰੁਸਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਸਪਤਾਲ ਦੇ 'ਚ ਹਰ ਚਤਰ੍ਹਾਂ ਦੀ ਬੀਮਾਰੀ ਦਾ ਇਲਾਜ ਨਵੀਆਂ ਤਕਨੀਕਾਂ ਅਤੇ ਸਸਤੇ ਰੇਟਾਂ 'ਤੇ ਕੀਤਾ ਜਾਂਦਾ ਹੈ। ਇਸ ਦੇ ਲਈ ਮਾਹਿਰ ਡਾ. ਅਤੇ ਨਵੀਆਂ ਤੇ ਆਧੁਨਿਕ ਤਕਨੀਕਾਂ ਨਾਲ ਹਸਪਤਾਲ ਨੂੰ ਲੈਸ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਸਮੇਂ ਦੌਰਾਨ ਵੀ ਐੱਸ.ਜੀ. ਐੱਲ,. ਹਸਪਤਾਲ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਗੀਜਾਂ ਦੀ ਸੇਵਾ ਕਰਦਾ ਰਿਹਾ ਹੈ।
ਰੂਪਨਗਰ ਜ਼ਿਲੇ 'ਚ ਕੋਰੋਨਾ ਦਾ ਇਕ ਨਵਾਂ ਮਾਮਲਾ ਆਇਆ
NEXT STORY