ਅਬੋਹਰ (ਸੁਨੀਲ) : ਇੱਥੇ ਉੱਪ ਮੰਡਲ ਦੇ ਪਿੰਡ ਦੁਤਾਰਾਂਵਾਲੀ ’ਚ ਅਵਾਰਾ ਕੁੱਤਿਆਂ ਨੇ 2 ਭਰਾਵਾਂ ਨੂੰ ਵੱਢ ਲਿਆ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰੇਮ ਪਾਲ (11) ਅਤੇ ਅਭੀਜੋਤ (10) ਪਿੰਡ ’ਚ ਪੈਦਲ ਟਿਊਸ਼ਨ ਲਈ ਜਾ ਰਹੇ ਸਨ। ਇਸ ਦੌਰਾਨ ਇਕ ਗਲੀ ’ਚ ਖੜ੍ਹੇ ਆਵਾਰਾ ਕੁੱਤਿਆਂ ਦੇ ਇਕ ਟੋਲੇ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਵੱਢ ਲਿਆ।
ਦੋਹਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਦੋਹਾਂ ਨੂੰ ਕੁੱਤਿਆਂ ਦੇ ਚੁੰਗਲ ’ਚੋਂ ਛੁਡਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਦੋਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋਹਾਂ ਨੂੰ ਰੇਬੀਜ਼ ਰੋਕੂ ਟੀਕੇ ਲਗਾਏ ਗਏ। ਕੁੱਤਿਆਂ ਨੇ ਦੋਹਾਂ ਨੂੰ ਇਸ ਤਰ੍ਹਾਂ ਵੱਢਿਆ ਕਿ ਉਨ੍ਹਾਂ ਦੇ ਮਾਸ ਦਾ ਟੁਕੜਾ ਹੀ ਕੱਢ ਲਿਆ। ਸਰਕਾਰੀ ਹਸਪਤਾਲ ਦੀ ਟੀਕਾਕਰਨ ਇੰਚਾਰਜ ਰਿਤੂ ਬਾਲਾ ਨੇ ਦੱਸਿਆ ਕਿ ਕੁੱਤਿਆਂ ਦੇ ਵੱਢਣ ਦੇ 8 ਕੇਸ ਸਾਹਮਣੇ ਆਏ ਹਨ ਅਤੇ ਐਂਟੀ ਰੈਬੀਜ਼ ਟੀਕਾਕਰਨ ਮੁਫ਼ਤ ਕੀਤਾ ਗਿਆ ਹੈ।
ਨਿਹੰਗ ਸਿੰਘਾਂ ਅਤੇ RPF ਜਵਾਨ ਦੀ ਝੜਪ ਦੇ ਮਾਮਲੇ 'ਚ ਆਇਆ ਨਵਾਂ ਮੋੜ
NEXT STORY