ਲੁਧਿਆਣਾ: ਭਾਰਤ 'ਤੇ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਅਮਰੀਕਾ ਦਾ ਫ਼ੈਸਲਾ ਭਾਰਤ ਦੀ ਅਰਥਵਿਵਸਥਾ ਲਈ ਵੱਡਾ ਖ਼ਤਰਾ ਹੈ। ਇਸ ਕਾਰਨ ਤਕਰੀਬਨ ਇਕ ਲੱਖ ਕਰੋੜ ਰੁਪਏ ਦੇ ਆਰਡਰ ਰੱਦ ਹੋ ਸਕਦੇ ਹਨ। ਇਹ ਦਾਅਵਾ MSME ਫ਼ੋਰਮ ਨੇ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 'ਵੱਡੇ ਲੀਡਰ' 'ਤੇ ਅਰਵਿੰਦ ਕੇਜਰੀਵਾਲ ਦਾ ਤਿੱਖਾ ਹਮਲਾ, ਕਿਹਾ- 'ਹੁਣ ਅੰਦਰ ਕੀਤਾ ਤਾਂ...' (ਵੀਡੀਓ)
ਫ਼ੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਤਰਕ ਹੈ ਕਿ ਚੀਨ ਤੇ ਬਗੰਲਾਦੇਸ਼ ਜਿਹੇ ਦੇਸ਼ ਇਸ ਟੈਰਿਫ਼ ਦਾ ਫ਼ਾਇਦਾ ਚੁੱਕਣਗੇ। ਅਮਰੀਕਾ ਭਾਰਤ ਦਾ ਇਕ ਪ੍ਰਮੁੱਖ ਵਪਾਰਕ ਹਿੱਸੇਦਾਰ ਹੈ ਤੇ ਭਾਰਤ ਦਾ 18 ਫ਼ੀਸਦੀ ਬਰਾਮਦ ਅਮਰੀਕਾ ਨੂੰ ਜਾਂਦਾ ਹੈ, ਜੋ ਤਕਰੀਬਨ 7.5 ਲੱਖ ਕਰੋੜ ਰੁਪਏ ਹੈ। ਹੁਣ 25 ਫ਼ੀਸਦੀ ਟੈਰਿਫ਼ ਭਾਰਤ ਵਿਚ ਮੌਜੂਦਾ ਆਰਡਰਾਂ ਨੂੰ ਵੀ ਪ੍ਰਭਾਵਿਤ ਕਰੇਗਾ, ਜਿਸ ਨਾਲ ਤਕਰੀਬਨ ਇਕ ਲੱਖ ਕਰੋੜ ਰੁਪਏ ਦਾ ਸਾਮਾਨ ਭਾਰਤ ਵਿਚ ਡੰਪ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! 15 ਦਿਨਾਂ ਅੰਦਰ ਨਿਬੇੜ ਲਓ ਇਹ ਕੰਮ, ਮਾਨ ਸਰਕਾਰ ਨੇ ਦਿੱਤਾ 'ਆਖ਼ਰੀ' ਮੌਕਾ
ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਅਮਰੀਕਾ ਨੂੰ 30 ਹਜ਼ਾਰ ਕਰੋੜ ਰੁਪਏ ਦਾ ਨਿਰਯਾਤ ਹੁੰਦਾ ਹੈ। ਪੰਜਾਬ ਅਮਰੀਕਾ ਨੂੰ ਟੈਕਸਟਾਈਲ, ਮਸ਼ੀਨ ਟੂਲਜ਼, ਆਟੋ ਪਾਰਟਸ ਤੇ ਹੈਂਡ ਟੂਲਜ਼, ਚਮੜੇ ਦੀਆਂ ਚੀਜ਼ਾਂ, ਖੇਡਾਂ ਦਾ ਸਾਮਾਨ ਤੇ ਖੇਤੀਬਾੜੀ ਦਾ ਸਾਮਾਨ ਭੇਜਦਾ ਹੈ। ਟੈਰਿਫ਼ ਲੱਗਣ ਨਾਲ ਇਹ ਸਾਰੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਤਿੰਨ ਜ਼ਖਮੀ, ਮਾਮਲਾ ਦਰਜ
NEXT STORY