ਦੋਰਾਹਾ (ਵਿਨਾਇਕ)- ਪਿਛਲੇ ਦਿਨੀ ਪਿੰਡ ਬੁਆਣੀ ’ਚ ਲੁੱਟ-ਖੋਹ ਦੀ ਨੀਯਤ ਨਾਲ ਹੋਏ ਅੰਨ੍ਹੇ ਕਤਲ ਦੀ ਗੁੱਥੀ ਖੰਨਾ ਪੁਲਸ ਜ਼ਿਲ੍ਹਾ ਦੇ ਸੀਨੀਅਰ ਪੁਲਸ ਕਪਤਾਨ ਗੁਰਸ਼ਰਨਦੀਪ ਸਿੰਘ ਗਰੇਵਾਲ ਐੱਸ.ਐੱਸ.ਪੀ. ਦੀ ਹਦਾਇਤ ’ਤੇ ਪਾਇਲ ਦੇ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਦੇ ਯਤਨਾਂ ਸਦਕਾ ਥਾਣਾ ਮੁਖੀ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਛਾਣਬੀਣ ਕਰਦਿਆਂ ਸੁਲਝਾ ਲਈ ਹੈ।
ਇਸ ਅੰਨ੍ਹੇ ਕਤਲ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪਾਇਲ ਦੇ ਡੀ.ਐੱਸ.ਪੀ. ਹਰਦੀਪ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ-ਇੰਸਪੈਕਟਰ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਦੋਰਾਹਾ ਦੀ ਟੀਮ ਨੇ ਮੁਕੱਦਮਾ ਨੰਬਰ 113 ਮਿਤੀ 6.7.2021 ਧਾਰਾ 302,460 ਆਈ.ਪੀ.ਸੀ. ਥਾਣਾ ਦੋਰਾਹਾ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ 10 ਦਿਨਾਂ ਵਿਚ ਸੁਲਝਾ ਲੈਣ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਮੁਕੱਦਮੇ ’ਚ ਤਿੰਨ ਦੋਸ਼ੀਆਂ ਗੁਰਵਿੰਦਰ ਸਿੰਘ ਉਰਫ ਰਿੰਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬੁਆਣੀ, ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ, ਅਰਸ਼ਦੀਪ ਸਿੰਘ ਉਰਫ ਆਸ਼ੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਕੂਹਲੀ ਖੁਰਦ, ਥਾਣਾ ਮਲੌਦ, ਜ਼ਿਲਾ ਲੁਧਿਆਣਾ ਅਤੇ ਜਤਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਲਹਿਲ, ਥਾਣਾ ਮਲੌਦ, ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਨ ਉਪਰੰਤ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਮ੍ਰਿਤਕ ਹਰਜਿੰਦਰ ਸਿੰਘ ਦਾ ਕਤਲ ਕਰ ਕੇ ਲੁੱਟਿਆ ਹੋਇਆ ਲਾਇਸੈਂਸੀ ਰਿਵਾਲਵਰ ਅਤੇ ਕਾਰਤੂਸ ਨਹਿਰ ਦੇ ਕਿਨਾਰੇ ਦੱਬਿਆ ਹੋਇਆ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਹੁਣ ਬਿਜਲੀ ਸੋਧ ਬਿੱਲ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ
ਦੱਸਣਯੋਗ ਹੈ ਕਿ ਮਿਤੀ 6.7.2021 ਨੂੰ ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਬੁਆਣੀ ’ਚ ਇਕ 62 ਸਾਲਾ ਵਿਅਕਤੀ ਜੋ ਕਿ ਆਜ਼ਾਦੀ ਘੁਲਾਟੀਏ ਦਾ ਸਪੁੱਤਰ ਸੀ, ਦੀ ਬੁਰੀ ਤਰਾਂ ਬਦਬੂ ਮਾਰਦੀ ਲਾਸ਼ ਉਸ ਦੇ ਘਰ ’ਚੋਂ ਬੰਦ ਪਏ ਸਟੋਰ ’ਚੋਂ ਮਿਲੀ ਸੀ, ਜਿਸ ਸਬੰਧੀ ਦੋਰਾਹਾ ਪੁਲਸ ਨੇ ਹਰਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਘੁਡਾਣੀ ਕਲਾਂ ਥਾਣਾ ਪਾਇਲ ਜ਼ਿਲਾ ਲੁਧਿਆਣਾ ਦੇ ਬਿਆਨਾਂ ’ਤੇ ਉਕਤ ਮੁਕੱਦਮਾ ਦਰਜ ਕਰ ਕੇ ਆਪਣੀ ਜਾਂਚ ਆਰੰਭ ਕਰ ਦਿੱਤੀ ਸੀ।
ਪਾਇਲ ਦੇ ਡੀ.ਐੱਸ.ਪੀ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੁੱਕਦਮੇ ਦੀ ਮੁੱਢਲੀ ਤਫਤੀਸ਼ ਦੌਰਾਨ ਮ੍ਰਿਤਕ ਹਰਜਿੰਦਰ ਸਿੰਘ ਦੇ ਘਰ ’ਚੋਂ ਉਸਦਾ ਪਰਸ, 20-25 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਅੰਗੂਠੀ, ਲਾਇਸੈਂਸੀ ਰਾਇਫਲ ਦੋਨਾਲੀ 12 ਬੋਰ, ਰਿਵਾਲਵਰ 32 ਬੋਰ ਸਮੇਤ 6 ਕਾਰਤੂਸ ਅਤੇ ਮੋਬਾਇਲ ਫੋਨ ਚੋਰੀ ਹੋਣੇ ਪਾਏ ਗਏ ਸੀ। ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਦੋਰਾਹਾ ਦੀ ਟੀਮ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਸ ਅੰਨ੍ਹੇ ਕਤਲ ਵਿਚ ਸ਼ਾਮਲ ਉਪਰੋਕਤ ਤਿੰਨੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਇਸ ਗੁੱਥੀ ਨੂੰ ਸੁਲਝਾਇਆ ਹੈ। ਬਾਅਦ ਵਿਚ ਦੋਸ਼ੀਆਂ ਨੇ ਕੀਤੀ ਪੁੱਛਗਿਛ ਦੌਰਾਨ ਮੰਨਿਆ ਕਿ ਪਿਛਲੇ ਦਿਨੀਂ ਉਹ ਲੁੱਟ-ਖੋਹ ਦੇ ਇਰਾਦੇ ਨਾਲ ਹਰਜਿੰਦਰ ਸਿੰਘ ਬੁਆਣੀ ਦੇ ਘਰ ’ਚ ਦਾਖਲ ਹੋਏ ਸਨ ਪਰੰਤੂ ਹਰਜਿੰਦਰ ਸਿੰਘ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ। ਜਿਸ ’ਤੇ ਦੋਸ਼ੀਆਂ ਨੇ ਵਿਹੜੇ ਵਿਚ ਉਸਦੇ ਮੱਥੇ ’ਤੇ ਇੱਟ ਨਾਲ ਵਾਰ ਕਰ ਕੇ ਅਤੇ ਕੱਪੜੇ ਨਾਲ ਉਸਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਮਕਾਨ ਦੇ ਪਿੱਛੇ ਬਣੇ ਸਟੋਰ ਵਿਚ ਰੱਖ ਕੇ ਪੁਰਾਣੀਆਂ ਪੱਲੀਆ ਨਾਲ ਢਕ ਦਿੱਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ
ਦੋਰਾਹਾ ਪੁਲਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੋਂ ਮ੍ਰਿਤਕ ਹਰਜਿੰਦਰ ਸਿੰਘ ਦਾ ਕਤਲ ਕਰ ਕੇ ਲੁੱਟੇ ਗਏ ਲਾਇਸੈਂਸੀ ਰਿਵਾਲਵਰ 32 ਬੋਰ ਅਤੇ 6 ਕਾਰਤੂਸਾਂ ਨੂੰ ਖਟੜਾ ਪੁਲ ਨਹਿਰ (ਨੇੜੇ ਰਾੜਾ ਸਾਹਿਬ) ਵਿਖੇ ਨਹਿਰ ਕਿਨਾਰੇ ਤੋਂ ਦੋਸ਼ੀ ਜਤਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰ ਲਿਆ ਹੈ, ਜਦਕਿ ਉਸਦੀ ਲਾਇਸੈਂਸੀ ਰਾਇਫਲ ਦੋਨਾਲੀ 12 ਬੋਰ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਜਿਸਦੀ ਭਾਲ ਜਾਰੀ ਹੈ।
ਡੀ.ਐੱਸ.ਪੀ. ਚੀਮਾ ਨੇ ਅੱਗੇ ਦੱਸਿਆ ਕਿ ਤਿਨੋਂ ਦੋਸੀਆਂ ਨੂੰ ਮਾਣਯੋਗ ਡਿਊਟੀ ਮੈਜਿਸਟਰੇਟ ਪਾਇਲ ਦੀ ਅਦਾਲਤ ਵਿਚ ਪੇਸ ਕਰ ਕੇ 2 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦੋਸੀਆਂ ਪਾਸੋਂ ਅੱਗੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।
ਇਹ ਵੀ ਪੜ੍ਹੋ- ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ 'ਤੇ ਮਿਲੀਆਂ ਵਧਾਈਆਂ ਪਰ ਮੁੱਖ ਮੰਤਰੀ ਵਲੋਂ ਨਹੀਂ ਆਇਆ ਕੋਈ ਸੁਨੇਹਾ
ਦੋਰਾਹਾ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਤਿੰਨੋਂ ਕਥਿਤ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਦੋਸ਼ੀ ਜਤਿੰਦਰ ਸਿੰਘ ਲਹਿਲ ਵਿਰੱਧ ਥਾਣਾ ਮਲੌਦ ਵਿਖੇ ਪਹਿਲਾ ਵੀ ਬੱਚੇ ਦੀ ਗੈਰ-ਇਰਾਦਤਨ ਹੱਤਿਆ ਅਤੇ ਲੜਾਈ-ਝਗੜੇ ਦੇ ਮਾਮਲੇ ਦਰਜ ਹਨ, ਉੱਥੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਰਿੰਪੀ ਵਿਰੱਧ ਜੰਮੂ ਕਸ਼ਮੀਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੈ।
ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ 'ਤੇ ਮਿਲੀਆਂ ਵਧਾਈਆਂ ਪਰ ਮੁੱਖ ਮੰਤਰੀ ਵਲੋਂ ਨਹੀਂ ਆਇਆ ਕੋਈ ਸੁਨੇਹਾ
NEXT STORY