ਨਵਾਂਸ਼ਹਿਰ (ਤ੍ਰਿਪਾਠੀ)— ਵਿਆਹੁਤਾ ਦੀ ਸ਼ਿਕਾਇਤ 'ਤੇ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਪਤੀ, ਸੱਸ ਅਤੇ ਸੁਹਰੇ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮੀਨੂੰ ਪੁੱਤਰੀ ਹਕੂਮਤ ਰਾਏ ਨਿਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦਾ ਵਿਆਹ ਬੁਲੰਦਪੁਰ ਸ਼ਹਿਰ (ਯੂ.ਪੀ) ਨਿਵਾਸੀ ਜਤਿੰਦਰ ਰਾਜਪੂਤ ਪੁੱਤਰ ਭਰਤ ਸਿੰਘ ਨਾਲ ਨਵਾਂਸ਼ਹਿਰ ਦੇ ਇਕ ਪੈਲੇਸ 'ਚ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ 'ਚ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਖਰਚ ਕੀਤਾ ਸੀ ਅਤੇ ਦਾਜ 'ਚ ਵੀ ਉਸ ਨੂੰ ਗੋਲਡ ਸਮੇਤ ਕਾਫੀ ਸਾਮਾਨ ਦਿੱਤਾ ਸੀ।
ਉਸ ਨੇ ਦੱਸਿਆ ਕਿ ਵਿਆਹ ਦੇ ਬਾਅਦ ਉਹ ਆਪਣੇ ਸੁਹਰੇ ਘਰ ਯੂ. ਪੀ. 'ਚ ਚਲੀ ਗਈ। ਜਿੱਥੇ ਕੁਝ ਸਮੇਂ ਤੱਕ ਸਭ ਠੀਕ-ਠਾਕ ਚੱਲਣ ਉਪਰੰਤ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਦਿੱਲੀ ਜਿੱਥੇ ਉਹ ਨੌਕਰੀ ਕਰਦਾ ਸੀ, ਲੈ ਗਿਆ ਅਤੇ ਇਕ ਫਲੈਟ 'ਚ ਰੱਖਿਆ। ਇਥੇ ਆ ਕੇ ਉਸ ਦੇ ਪਤੀ ਨੇ ਉਸ 'ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ। ਉਹ ਦਿੱਲੀ 'ਚ ਫਲੈਟ ਖਰੀਦਣ ਲਈ 10 ਲੱਖ ਰੁਪਏ ਪੇਕੇ ਪਰਿਵਾਰ ਤੋਂ ਲਿਆਉਣ ਦੀ ਮੰਗ ਕਰਨ ਲੱਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਲਈ ਆਪਣੇ ਪਤੀ ਦੀ ਇਹ ਮੰਗ ਪੂਰਾ ਕਰਨਾ ਸੰਭਵ ਨਹੀ ਸੀ, ਜਿਸ ਕਾਰਨ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਣ ਲੱਗਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਨਸਾਫ ਦੀ ਮੰਗ ਕਰਦੇ ਹੋਏ ਸੁਹਰੇ ਪਰਿਵਾਰ 'ਤੇ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਐੱਸ. ਐੱਚ. ਓ. ਦੁਆਰਾ ਕਰਨ ਉਪਰੰਤ ਦਿੱਤੀ ਗਈ ਰਿਪੋਰਟ ਦੇ ਅਧਾਰ 'ਤੇ ਪੁਲਸ ਨੇ ਪਤੀ ਜਤਿੰਦਰ ਰਾਜਪੂਤ, ਸੁਹਰੇ ਭਰਤ ਸਿੰਘ ਅਤੇ ਸੱਸ ਨੇਮਵਤੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਮ ਰਹੀਮ ਨੇ ਕਰਜਾਈ ਕੀਤੀ ਪੰਜਾਬ ਸਰਕਾਰ, ਪੌਣੇ ਦੋ ਸੌ ਕਰੋੜ 'ਚ ਪਿਆ ਡੇਰਾ ਵਿਵਾਦ
NEXT STORY