ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ 'ਚ ਬਾਗੀ ਸੁਰਾਂ ਉੱਠਣ ਵਿਚਾਲੇ ਕਾਂਗਰਸੀ ਆਗੂ ਡਾ. ਧਰਮਵੀਰ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ 'ਚ ਫੁੱਟ ਪੈਣਾ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਦਾ ਹੋਣਾ ਅਤੇ ਉਨ੍ਹਾਂ ਦਾ ਮਜ਼ਬੂਤ ਰਹਿਣਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਕੀਮ ਲਈ ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਜਲਦੀ ਕਰ ਦਿਓ Apply
ਖੇਤਰੀ ਪਾਰਟੀਆਂ ਦਾ ਏਜੰਡਾ ਵਿਸ਼ੇਸ਼ ਤੌਰ 'ਤੇ ਇਕ ਖੇਤਰ ਲਈ ਹੁੰਦਾ ਹੈ, ਜਿਵੇਂ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਇਸ ਦਾ ਏਜੰਡਾ ਪੰਜਾਬ ਦੇ ਆਲੇ-ਦੁਆਲੇ ਘੁੰਮਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਖ਼ਾਤਮੇ ਵੱਲ ਜਾਂਦਾ ਹੈ ਤਾਂ ਪੰਜਾਬ ਦੀ ਬਦਕਿਸਮਤੀ ਹੋਵੇਗੀ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅਕਾਲੀ ਦਲ ਨੂੰ ਪਰਿਵਾਰਕ ਤੌਰ 'ਤੇ ਚਲਾਇਆ ਗਿਆ ਹੈ ਅਤੇ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ Increment ਨੂੰ ਲੈ ਕੇ ਹਾਈਕੋਰਟ ਦਾ ਅਹਿਮ ਫ਼ੈਸਲਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਅਕਾਲੀ ਦਲ ਨੇ ਭਾਜਪਾ ਨਾਲ ਬਿਨਾਂ ਸ਼ਰਤ 20-25 ਸਾਲ ਸਮਝੌਤਾ ਕਰਕੇ ਰੱਖਿਆ ਅਤੇ ਪੰਜਾਬ 'ਚ ਭਾਜਪਾ ਦੀਆਂ ਜੜ੍ਹਾਂ ਲਾਉਣ 'ਚ ਅਕਾਲੀ ਦਲ ਨੇ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੇ ਮੁੱਦੇ ਵੀ ਅਕਾਲੀ ਦਲ ਦੇ ਗਲੇ ਪਏ ਹੋਏ ਹਨ, ਜਿਸ ਕਾਰਨ ਪਾਰਟੀ ਦਾ ਅੱਜ ਇਹ ਹਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਿਵਾਰ ਲਈ ਆਫ਼ਤ ਬਣਿਆ ਮੀਂਹ! ਘਰ 'ਚ ਇਕੱਲੀ ਬਜ਼ੁਰਗ ਔਰਤ 'ਤੇ ਡਿੱਗੀ ਘਰ ਦੀ ਛੱਤ
NEXT STORY