ਪਟਿਆਲਾ (ਬਲਜਿੰਦਰ)- ਪੰਜਾਬ ਦੀ ਸਿਆਸਤ ਦਾ ਵੱਡਾ ਨਾਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਮੁੜ ਸਿਆਸਤ ’ਚ ਸਰਗਰਮ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਦਿੜ੍ਹਬਾ ਫੇਰੀ ਤੋਂ ਬਾਅਦ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਪੁੱਜੇ ਅਤੇ ਕਰੀਬ 45 ਮਿੰਟ ਉਨ੍ਹਾਂ ਦੇ ਘਰ ਰੁਕੇ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
ਜਾਣਕਾਰੀ ਅਨੁਸਾਰ ਡਾ. ਸਿੱਧੂ ਨੇ ਪੰਜਾਬ ਅਤੇ ਖ਼ਾਸ ਕਰ ਕੇ ਪਟਿਆਲਾ ਦੀ ਸਿਆਸਤ ਬਾਰੇ ਚਰਚਾ ਕੀਤੀ। ਭਾਵੇਂ ਇਸ ਮੀਟਿੰਗ ’ਚ ਕੀ ਵਿਚਾਰ-ਵਟਾਂਦਰਾ ਹੋਇਆ, ਇਸ ਬਾਰੇ ਕਿਸੇ ਵੀ ਪਾਸਿਓਂ ਕੋਈ ਅਧਿਕਾਰਿਤ ਟਿੱਪਣੀ ਨਹੀਂ ਆਈ ਹੈ ਪਰ ਸਿਆਸੀ ਗਲਿਆਰਿਆਂ ’ਚ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਚਰਚਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਤੋਂ ਦੂਰ ਸੀ, ਕਿਉਂਕਿ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਲੜਾਈ ਲੜ ਰਹੇ ਸਨ ਪਰ ਹੁਣ ਉਹ ਠੀਕ ਹੋ ਗਏ ਹਨ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਅਮਰੀਕਾ 'ਚ ਵਾਪਰੇ ਹਾਦਸੇ ਨੇ ਘਰ 'ਚ ਵਿਛਾ'ਤੇ ਸੱਥਰ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਹਸਪਤਾਲ ਤੋਂ ਮਿਲਿਆ ਜਵਾਬ, ਪਤਨੀ ਦੀ ਡਿਲੀਵਰੀ ਲਈ ਗ਼ਰੀਬ ਪਤੀ ਨੂੰ ਮਜਬੂਰ ਹੋ ਕੇ ਮੰਗਣੀ ਪਈ ਭੀਖ
NEXT STORY