ਬਟਾਲਾ (ਮਠਾਰੂ): ਦੋ ਪੁੱਤਰਾਂ ਦੀ ਮੌਤ ਹੋ ਜਾਣ ਅਤੇ ਇਕ ਧੀ ਨੂੰ ਸਹੁਰੇ ਤੋਰਣ ਤੋਂ ਬਾਅਦ ਬੇਸਹਾਰਾ ਹੋਏ ਬਜ਼ੁਰਗ ਬੀਮਾਰ ਜੋੜੇ ਦੀ ਬੇਹੱਦ ਤਰਸਯੋਗ ਹਾਲਤ ਦੀ ਦਾਸਤਾਨ ਮੀਡੀਆ 'ਚ ਸਾਹਮਣੇ ਆਉਣ ਤੋਂ ਬਾਅਦ ਮਨੁੱਖਤਾ ਨੂੰ ਬਚਾਉਣ ਅਤੇ ਇਨਸਾਨੀਅਤ ਦੇ ਭਲੇ ਲਈ ਸਮਾਜ ਸੇਵੀ ਕਾਰਜਾਂ 'ਚ ਦੇਸ਼ ਵਿਦੇਸ਼ ਦੇ ਅੰਦਰ ਆਪਣੀ ਉੱਚੀ-ਸੁੱਚੀ ਤੇ ਨੇਕ ਪਛਾਣ ਬਣਾ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਤੇ ਦੁਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਵਲੋਂ ਉਚੇਚੇ ਤੌਰ 'ਤੇ ਪੀੜਤ ਬੇਸਹਾਰਾ ਬਜ਼ੁਰਗ ਪਤੀ-ਪਤਨੀ ਦੀ ਸਾਰ ਲਈ ਗਈ ਹੈ।
ਇਹ ਵੀ ਪੜ੍ਹੋ: ਮੰਨਾ ਕਤਲ ਦੇ ਦੋਸ਼ੀ ਰਾਜੂ ਬਿਸੋਡੀ ਨੂੰ 16 ਅਕਤੂਬਰ ਨੂੰ ਲਿਆਦਾਂ ਜਾਵੇਗਾ ਪ੍ਰੋਡਕਸ਼ਨ ਰਿਮਾਂਡ 'ਤੇ
ਸਰਬੱਤ ਦਾ ਭਲਾ ਟਰਸੱਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਵਲੋਂ ਕਾਦੀਆਂ ਦੇ ਸਿਵਲ ਲਾਇਨ ਮਹੁੱਲੇ 'ਚ ਰਹਿੰਦੇ ਇਸ ਬਜ਼ੁਰਗ ਪਤੀ-ਪਤਨੀ ਦੀ ਬੇਹੱਦ ਮਾੜੀ ਹਾਲਤ ਦੇ ਬਾਰੇ ਜਦ ਡਾ. ਓਬਰਾਏ ਨੂੰ ਦੱਸਿਆ ਗਿਆ ਤਾਂ ਤਰੁੰਤ ਹਰਕਤ ਵਿਚ ਆਉਂਦਿਆਂ ਡਾ.ਐੱਸ.ਪੀ.ਸਿੰਘ ਓਬਰਾਏ, ਜ਼ਿਲ੍ਹਾ ਪਲੈਨਿੰਗ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਟਰਸੱਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਸੈਕਟਰੀ ਹਰਮਿੰਦਰ ਸਿੰਘ, ਕੌਂਸਲਰ ਅਮਰਇੱਕਬਲ ਸਿੰਘ ਸਾਬਾ ਮਾਹਲ, ਸਮਾਜ ਸੇਵੀ ਆਗੂ ਗੁਰਦਿਲਬਾਗ ਸਿੰਘ ਮਾਹਲ ਸਮੇਤ ਕਾਦੀਆਂ ਵਿਖੇ ਪਹੁੰਚੇ,ਜਿੱਥੇ ਡਾ. ਓਬਰਾਏ ਵਲੋਂ ਮੰਜੇ 'ਤੇ ਪਏ ਪੀੜਤ ਬਜ਼ੁਰਗ ਪੂਰਨ ਸਿੰਘ ਅਤੇ ਉਸ ਦੀ ਪਤਨੀ ਦੀ ਤਰਸਯੋਗ ਬਣੀ ਹਾਲਤ ਸਬੰਧੀ ਗੱਲਬਾਤ ਕਰਦਿਆਂ ਬਜ਼ੁਰਗ ਜੋੜੇ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵਲੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਲਾਈ ਗਈ।
ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ 'ਤੇ ਦਿੱਤਾ ਵੱਡਾ ਬਿਆਨ
ਇਸ ਮੌਕੇ ਸੀਨੀਅਰ ਅਕਾਲੀ ਨੇਤਾ ਗੁਰਇਕਬਾਲ ਸਿੰਘ ਮਾਹਲ ਅਤੇ ਇਲਾਕੇ ਦੇ ਕੌਸਲਰ ਅਮਰਇਕਬਾਲ ਸਿੰਘ ਮਾਹਲ ਨੇ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਦੇ ਲਈ ਸਰਬੱਤ ਦਾ ਭਲਾ ਟਰਸੱਟ ਵਲੋ ਬਹੁਤ ਹੀ ਉਤਮ ਤੇ ਪਰਉਪਕਾਰੀ ਕਾਰਜ਼ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਨੂੰ ਧੱਕੇ ਖਾਣ ਮਗਰੋਂ ਵੀ ਨਾ ਮਿਲਿਆ ਇਨਸਾਫ਼, ਚੁੱਕਿਆ ਖ਼ੌਫ਼ਨਾਕ ਕਦਮ
ਹਰਸਿਮਰਤ ਨੇ ਕਿਸਾਨੀ ਲਈ ਬਲੀ ਦਿੱਤਾ ਮੰਤਰੀ ਪਦ, ਢੀਂਡਸਾ ਦੇ ਅਕਾਲੀ ਦਲ ਦੀ ਵਿਗਾੜ ਸਕਦੈ ਰਫ਼ਤਾਰ
NEXT STORY