ਲੁਧਿਆਣਾ (ਰਾਜ): ਲੋਹੜੀ ਦੇ ਤਿਉਹਾਰ ਨੂੰ ਅਜੇ ਮਹੀਨਾ ਪਿਆ ਹੈ, ਪਰ ਪਲਾਸਟਿਕ ਡੋਰ (ਖੂਨੀ ਡੋਰ) ਵੇਚਣ ਦਾ ਸਿਲਸਿਲਾ ਬਾਜ਼ਾਰਾਂ ’ਚ ਹੁਣੇ ਤੋਂ ਹੀ ਸ਼ੁਰੂ ਹੋ ਗਿਆ ਹੈ। ਪਾਬੰਦੀ ਦੇ ਬਾਵਜੂਦ ਇਹ ਡਰੈਗਨ ਡੋਰ ਬਾਜ਼ਾਰਾਂ ’ਚ ਸ਼ਰੇਆਮ ਵਿਕ ਰਹੀ ਹੈ। ਹਾਲਾਂਕਿ, ਪੁਲਸ ਵੀ ਸਖ਼ਤ ਹ ਅਤੇ ਡੋਰ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦੀ ਹੈ ਪਰ ਸਪਲਾਇਰ ਜਾਂ ਦੁਕਾਨਦਾਰ ਹਮੇਸ਼ਾ ਪਲਾਸਟਿਕ ਦੀ ਡੋਰ ਵੇਚਣ ਲਈ ਕੁਝ ਨਵਾਂ ਤਰੀਕਾ ਲੱਭ ਲੈਂਦੇ ਹਨ।
ਇਕ ਮਹੀਨਾ ਪਹਿਲਾਂ ਹੀ ਥੋਕ ਵਿਕ੍ਰੇਤਾਵਾਂ ਨੇ ਦੁਕਾਨਦਾਰਾਂ ਨੂੰ ਮਾਲ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦੁਕਾਨਦਾਰ ਵੱਖ-ਵੱਖ ਇਲਾਕਿਆਂ ’ਚ ਬੰਦ ਪਏ ਘਰਾਂ ਅਤੇ ਇਮਾਰਤਾਂ ’ਚ ਆਪਣੇ ਗੋਦਾਮ ਸਥਾਪਿਤ ਕਰ ਰਹੇ ਹਨ। ਇਸ ਤੋਂ ਬਾਅਦ ਗੱਟੂ ਵੱਖ-ਵੱਖ ਥਾਵਾਂ ’ਤੇ ਬੁਲਾ ਕੇ ਮੰਗ ਅਨੁਸਾਰ ਸਪਲਾਈ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਨਹੀਂ ਖੁੱਲ੍ਹਣਗੀਆਂ ਦੁਕਾਨਾਂ
ਦਰਅਸਲ, ‘ਜਗ ਬਾਣੀ’ ਟੀਮ ਨੇ ਆਮ ਗਾਹਕ ਬਣ ਕੇ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦਾ ਦੌਰਾ ਕੀਤਾ ਅਤੇ ਪਲਾਸਟਿਕ ਦੇ ਡੋਰ ਖਰੀਦਣ ਦੀ ਮੰਗ ਕੀਤੀ। ਟੀਮ ਨੂੰ ਦੇਖ ਕੇ ਲਗਭਗ ਲੋਕਾਂ ਨੇ ਪਲਾਸਟਿਕ ਦੀ ਡੋਰ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਛੋਟੇ ਬੱਚੇ ਨੂੰ ਭੇਜਿਆ ਗਿਆ ਤਾਂ ਬਹੁਤ ਸਾਰੇ ਲੋਕ ਡੋਰ ਦੇਣ ਲਈ ਤਿਆਰ ਹੋ ਗਏ। ਫਿਰ ਵੀ ਉਹ ਪੂਰੀ ਤਰ੍ਹਾਂ ਸੁਚੇਤ ਸਨ ਕਿ ਸ਼ਾਇਦ ਕਿਸੇ ਪੁਲਸ ਵਾਲੇ ਨੇ ਉਸ ਨੂੰ ਨਾ ਭੇਜਿਆ ਹੋਵੇ।
ਫਿਰ ਸ਼ੋਰੂ ਹੋਇਆ ਡੋਰ ਸਪਲਾਈ ਦਾ ਖੇਡ। ਇਸ ਦੌਰਾਨ ਬੱਚੇ ਨੂੰ ਨੇੜਲੀ ਗਲੀ ’ਚ ਭੇਜ ਦਿੱਤਾ ਗਿਆ, ਜਿਥੇ ਇਕ ਐਕਟਿਵਾ ਸਵਾਰ ਨੇ ਉਸ ਨੂੰ ਡੋਰ ਦਾ ਗੱਟੂ ਫੜ੍ਹਾ ਦਿੱਤਾ।
ਪੁਲਸ ਦੀ ਸਖ਼ਤੀ ਤੋਂ ਬਾਅਦ ਵਧ ਜਾਂਦੇ ਹਨ ਰੇਟ
ਸਪਲਾਈ ਕਰਨ ਆਏ ਨੌਜਵਾਨ ਨੇ ਇਕ ਗੱਟੂ ਦੇ 300 ਰੁਪਏ ਮੰਗੇ। ਜਦੋਂ ਬੱਚੇ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਇਸ ਨੂੰ ਘੱਟ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪੁਲਸ ਦੀ ਸਖ਼ਤੀ ਤੋਂ ਬਾਅਦ ਇਸ ਦਾ ਰੇਟ 500 ਰੁਪਏ ਤੋਂ ਵਧ ਕੇ 800 ਰੁਪਏ ਹੋ ਜਾਵੇਗਾ।
ਦੁਕਾਨਾਂ ’ਚ ਸਾਮਾਨ ਨਹੀਂ ਰੱਖਿਆ ਜਾਂਦਾ, ਨੇੜਲੇ ਘਰਾਂ ਅਤੇ ਵਾਹਨਾਂ ’ਚ ਲੁਕੋਏ ਜਾਂਦੇ ਨੇ ਗੱਟੂ
ਪਤਾ ਲੱਗਾ ਹੈ ਕਿ ਪੁਲਸ ਦੀ ਸਖ਼ਤੀ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਅੰਦਰ ਗੱਟੂ ਨਹੀਂ ਰੱਖਦੇ। ਉਹ ਗੱਟੂਅਾਂ ਨੂੰ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰਾਂ ’ਚ ਜਾਂ ਆਪਣੀ ਦੁਕਾਨ ਦੇ ਆਲੇ-ਦੁਆਲੇ ਆਪਣੀਆਂ ਗੱਡੀਆਂ ’ਚ ਲੁਕੋ ਕੇ ਰੱਖਦੇ ਹਨ। ਜਦੋਂ ਕੋਈ ਗਾਹਕ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਹ ਉਸ ਨੂੰ ਆਪਣੀ ਦੱਸੀ ਜਗ੍ਹਾ ’ਤੇ ਬੁਲਾ ਲੈਂਦਾ ਹੈ ਅਤੇ ਉਥੇ ਉਸ ਨੂੰ ਗੱਟੂ ਦੇ ਦਿੰਦੇ ਹਨ।
ਵ੍ਹਟਸਐਪ ਅਤੇ ਆਨਲਾਈਨ ਰਾਹੀਂ ਵੇਚੀ ਜਾ ਰਹੀ ਹੈ ਪਲਾਸਟਿਕ ਡੋਰ
ਪਲਾਸਟਿਕ ਡੋਰ ਵੇਚਣ ਵਾਲੇ ਪੁਲਸ ਤੋਂ ਬਚਣ ਲਈ 100 ਤਰ੍ਹਾਂ ਦੀਆਂ ਚਾਲਾਂ ਅਪਣਾਉਂਦੇ ਹਨ। ਬਹੁਤ ਸਾਰੇ ਲੋਕਾਂ ਨੇ ਡੋਰ ਵੇਚਣ ਲਈ ਵ੍ਹਟਸਐਪ ’ਤੇ ਗਰੁੱਪ ਬਣਾਏ ਹਨ। ਵ੍ਹਟਸਐਪ ’ਤੇ ਆਰਡਰ ਮਿਲਣ ’ਤੇ ਖਰੀਦਦਾਰ ਨੂੰ ਆਪਣੀ ਮਨਚਾਹੀ ਜਗ੍ਹਾ ’ਤੇ ਬੁਲਾ ਕੇ ਗੱਟੂ ਦੇ ਦਿੰਦੇ ਹਨ। ਇਸੇ ਤਰ੍ਹਾਂ ਪਲਾਸਟਿਕ ਦੀ ਡੋਰ ਆਨਲਾਈਨ ਵੀ ਵੇਚੀ ਜਾ ਰਹੀ ਹੈ। ਪਲਾਸਟਿਕ ਡੋਰ ਸਾਰੀਆਂ ਆਨਲਾਈਨ ਐਪਸ ’ਤੇ ਵੇਚੀ ਜਾ ਰਹੀ ਹੈ, ਜਿਸ ’ਤੇ ਪੁਲਸ ਬਿਲਕੁਲ ਵੀ ਨਜ਼ਰ ਨਹੀਂ ਰੱਖ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਇਨ੍ਹਾਂ ਖੇਤਰਾਂ ’ਚ ਅੰਨ੍ਹੇਵਾਹ ਵੇਚੇ ਜਾ ਰਹੇ ਨੇ ਪਲਾਸਟਿਕ ਡੋਰ ਦੇ ਗੱਟੂ
ਦਰੇਸੀ ਨੂੰ ਪਲਾਸਟਿਕ ਦੇ ਡੋਰ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਸਥਾਨਾਂ ਜਿਵੇਂ ਕਿ ਸ਼੍ਰੀ ਸੰਗਲਾ ਵਾਲਾ ਸ਼ਿਵਾਲਾ ਰੋਡ, ਟਰੰਕਾਂ ਵਾਲਾ ਬਾਜ਼ਾਰ, ਹੈਬੋਵਾਲ, ਜਨਕਪੁਰੀ, ਗਣੇਸ਼ ਨਗਰ, ਫੀਲਡ ਗੰਜ, ਸ਼ਿਵਪੁਰੀ, ਸ਼ਿਵਾਜੀ ਨਗਰ, ਜੱਸੀਆਂ ਰੋਡ, ਸਲੇਮ ਟਾਬਰੀ, ਬਸਤੀ ਜੋਧੇਵਾਲ, ਗਿੱਲ ਰੋਡ ਅਤੇ ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ, ਜਿਥੇ ਡੋਰ ਵੇਚੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਲੱਗ ਗਈਆਂ ਮੌਜਾਂ
NEXT STORY