ਜਲੰਧਰ (ਵਰੁਣ)- ਜਲੰਧਰ ਦੇ ਮਾਈਂ ਹੀਰਾ ਗੇਟ ਨੇੜੇ ਸਥਿਤ ਮਾਤਾ ਚਿੰਤਪੂਰਨੀ ਵਿਚ ਕੈਪਰੀ, ਸਕਰਟ ਸਮੇਤ ਵੈਸਟਰਨ ਡਰੈੱਸ ਪਾ ਕੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਜਿਹੜੇ ਲੋਕ ਛੋਟੇ ਕੱਪੜੇ, ਫਟੇ ਜੀਨਸ, ਕੈਪਰੀ, ਸਕਰਟ ਸਮੇਤ ਪੱਛਮੀ ਪਹਿਰਾਵੇ ਪਾ ਕੇ ਆਉਣਗੇ, ਉਨ੍ਹਾਂ ਨੂੰ ਮੰਦਿਰ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਅਬੋਹਰ ਵਿਖੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਸੀਵਰੇਜ 'ਚ ਡਿੱਗਿਆ, CCTV 'ਚ ਕੈਦ ਹੋਈ ਘਟਨਾ
ਮੰਦਿਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਕ ਵਕੀਲ ਅਨਿਲ ਪਾਠਕ ਨੇ ਦੱਸਿਆ ਕਿ ਭਗਤਾਂ ਨੂੰ ਹੁਣ ਮੰਦਿਰ ਵਿਚ ਸਿਰਫ਼ ਮਰਿਆਦਾ ਬਣਾ ਕੇ ਰੱਖਣ ਵਾਲੇ ਹੀ ਕੱਪੜੇ ਪਾ ਕੇ ਆਉਣਾ ਹੋਵੇਗਾ। ਮੰਦਿਰ ਦੀ ਮਰਿਆਦਾ ਨੂੰ ਬਣਾ ਕੇ ਰੱਖਣ ਅਤੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਉਕਤ ਫ਼ੈਸਲਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਹੀ ਹੁਕਮ ਜਲੰਧਰ ਦੇ ਇਕ ਹੋਰ ਧਾਰਮਿਕ ਸਥਾਨ 'ਤੇ ਵੀ ਲਾਗੂ ਕੀਤੇ ਜਾ ਚੁੱਕੇ ਹਨ ਜਦਕਿ ਪਟਿਆਲਾ ਦੇ ਮਾਂ ਕਾਲੀ ਮਾਤਾ ਮੰਦਿਰ ਵਿੱਚ ਵੀ ਹੁਕਮ ਲਾਗੂ ਕਰ ਦਿੱਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੜ੍ਹਾਂ ਦੌਰਾਨ ਪਸ਼ੂ ਧੰਨ ਨੂੰ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਕਰ ਰਹੀਆਂ ਹਨ ਦਿਨ-ਰਾਤ ਕੰਮ
NEXT STORY